ਸਰਦੀਆਂ ਵਿਚ ਜ਼ਿਆਦਾ ਮਾਤਰਾ ’ਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਹੁੰਦੀ ਹੈ ਗਲੇ ਵਿਚ ਬਲਗਮ ਦੀ ਪ੍ਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਤੁਸੀਂ ਸਰਦੀ ਦੇ ਮੌਸਮ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਮੱਛੀ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ।

Disturbance of phlegm in the throat News

ਸਰਦੀਆਂ ਵਿਚ ਖਾਣ-ਪੀਣ ਦੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਹਨ। ਲੋਕ ਉਸ ਸਮੇਂ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੇ ਸਰੀਰ ਵਿਚ ਗਰਮੀ ਪੈਦਾ ਹੋ ਸਕੇ ਪਰ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਗਰਮੀ ਤਾਂ ਮਿਲਦੀ ਹੈ ਪਰ ਇਨ੍ਹਾਂ ਦੀ ਵਰਤੋਂ ਨਾਲ ਸਰੀਰ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਝੱਲਣਾ ਪੈ ਸਕਦਾ ਹੈ। ਆਉ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ :

ਦੁੱਧ ਕੈਲਸ਼ੀਅਮ ਦਾ ਉਚਿਤ ਸਰੋਤ ਹੈ। ਇਸ ਦੀ ਵਰਤੋਂ ਨਾਲ ਸਰੀਰ ਨੂੰ ਗਰਮੀ ਆਉਣ ਨਾਲ ਪੱਠਿਆਂ ਅਤੇ ਹੱਡੀਆਂ ਵਿਚ ਮਜ਼ਬੂਤੀ ਆਉਂਦੀ ਹੈ ਪਰ ਸਰਦੀ ਦੇ ਮੌਸਮ ਵਿਚ ਜ਼ਿਆਦਾ ਮਾਤਰਾ ’ਚ ਇਸ ਨੂੰ ਪੀਣ ਨਾਲ ਗਲੇ ਨਾਲ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ। ਅਸਲ ਵਿਚ ਇਸ ਦੀ ਤਾਸੀਰ ਠੰਢੀ ਹੋਣ ਨਾਲ ਕਫ਼ ਦੀ ਪ੍ਰੇਸ਼ਾਨੀ ਅਤੇ ਸਾਹ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣ ਦਾ ਖ਼ਤਰਾ ਰਹਿੰਦਾ ਹੈ।

ਰੈੱਡ ਮੀਟ ਅਤੇ ਆਂਡਿਆਂ ਵਿਚ ਪ੍ਰੋਟੀਨ ਜ਼ਿਆਦਾ ਮਾਤਰਾ ਵਿਚ ਹੋਣ ਨਾਲ ਸਰੀਰ ਨੂੰ ਐਨਰਜੀ ਅਤੇ ਗਰਮਾਹਟ ਮਿਲਣ ਵਿਚ ਮਦਦ ਮਿਲਦੀ ਹੈ ਪਰ ਸਰਦੀਆਂ ਵਿਚ ਜ਼ਿਆਦਾ ਮਾਤਰਾ ਵਿਚ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦੀ ਵਰਤੋਂ ਨਾਲ ਗਲੇ ਵਿਚ ਬਲਗਮ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਲਈ ਤੁਸੀਂ ਸਰਦੀ ਦੇ ਮੌਸਮ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਕਰਨ ਲਈ ਮੱਛੀ ਨੂੰ ਅਪਣੀ ਖ਼ੁਰਾਕ ਵਿਚ ਸ਼ਾਮਲ ਕਰ ਸਕਦੇ ਹੋ।

ਹਮੇਸ਼ਾ ਲੋਕ ਸਰਦੀ ਵਿਚ ਸਰੀਰ ’ਚ ਗਰਮਾਹਟ ਪੈਦਾ ਕਰਨ ਲਈ ਕੌਫ਼ੀ, ਚਾਹ ਅਤੇ ਗਰਮ ਚਾਕਲੇਟ ਦੀ ਜ਼ਿਆਦਾ ਵਰਤੋਂ ਕਰਦੇ ਹਨ ਪਰ ਇਸ ਵਿਚ ਫੈਟ ਅਤੇ ਕੈਫ਼ੀਨ ਜ਼ਿਆਦਾ ਹੋਣ ਕਰ ਕੇ ਭਾਰ ਵਧਣ ਅਤੇ ਡੀ-ਹਾਈਡ੍ਰੇਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਸਰੀਰ ਨੂੰ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਰਹਿੰਦਾ ਹੈ।

 ਕੋਈ ਵੀ ਚੀਜ਼ ਉਦੋਂ ਫ਼ਾਇਦਾ ਦਿੰਦੀ ਹੈ ਜਦੋਂ ਉਸ ਨੂੰ ਸਹੀ ਸਮੇਂ ’ਤੇ ਖਾਧਾ ਜਾਵੇ। ਅਜਿਹੇ ਵਿਚ ਗ਼ਲਤ ਸਮੇਂ ’ਤੇ ਖਾਧੀਆਂ ਗਈਆਂ ਪੌਸਟਿਕ ਚੀਜ਼ਾਂ ਵੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਿਚ ਸਮਾਂ ਨਹੀਂ ਲਗਾਉਂਦੀਆਂ। ਇਸ ਲਈ ਹਮੇਸ਼ਾ ਸੀਜ਼ਨਲ ਫਲਾਂ ਦੀ ਵਰਤੋਂ ਕਰੋ। ਮਾਹਰਾਂ ਮੁਤਾਬਕ ਜ਼ਿਆਦਾ ਮਾਤਰਾ ਵਿਚ ਮਿੱਠਾ ਖਾਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਨਾਲ ਹੀ ਸਰੀਰ ਵਿਚ ਬੈਕਟੀਰੀਆ ਵਧਣ ਨਾਲ ਬੀਮਾਰੀਆਂ ਦੀ ਲਪੇਟ ਵਿਚ ਆਉਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਇਸ ਲਈ ਸਰਦੀਆਂ ਵਿਚ ਬੀਮਾਰੀਆਂ ਤੋਂ ਸੁਰੱਖਿਅਤ ਰਹਿਣ ਲਈ ਅਪਣੀ ਇਸ ਆਦਤ ’ਤੇ ਕਾਬੂ ਰੱਖੋ।

ਇਸ ਮੌਸਮ ਵਿਚ ਜ਼ਿਆਦਾ ਸਰਦੀ ਲੱਗਣ ਨਾਲ ਪਿਆਸ ਘੱਟ ਲੱਗਣ ਕਾਰਨ ਲੋਕ ਪਾਣੀ ਘੱਟ ਪੀਂਦੇ ਹਨ। ਇਸ ਦੇ ਉਲਟ ਸਰਦੀ ਤੋਂ ਬਚਣ ਲਈ ਅਲਕੋਹਲ ਜ਼ਿਆਦਾ ਪੀਂਦੇ ਹਨ ਪਰ ਇਸ ਨਾਲ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਅਸਲ ਵਿਚ ਸਰੀਰ ਨੂੰ ਸਹੀ ਮਾਤਰਾ ’ਚ ਪਾਣੀ ਮਿਲਣ ਨਾਲ ਪਾਚਨਤੰਤਰ ਮਜ਼ਬੂਤ ਹੁੰਦਾ ਹੈ। ਨਾਲ ਹੀ ਸਰੀਰ ਵਿਚ ਮਜ਼ਬੂਤ ਗੰਦਗੀ ਬਾਹਰ ਕੱਢਣ ਵਿਚ ਮਦਦ ਮਿਲਦੀ ਹੈ। ਅਜਿਹੇ ਵਿਚ ਜ਼ਿਆਦਾ ਮਾਤਰਾ ਵਿਚ ਅਲਕੋਹਲ ਦੀ ਵਰਤੋਂ ਕਰਨ ਤੋਂ ਬਚੋ।