ਬਾਥੂ ਖਾਣ ਨਾਲ ਦੂਰ ਹੁੰਦੀਆਂ ਹਨ ਸਿਹਤ ਸਬੰਧੀ ਕਈ ਸਮੱਸਿਆਵਾਂ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਾਥੂ ਸਾਡੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ।

chenopodium album

ਸਰਦੀਆਂ ਵਿਚ ਖਾਣ ਲਈ ਹਰੀਆਂ ਸਬਜ਼ੀਆਂ ਬਹੁਤ ਹੁੰਦੀਆਂ ਹਨ। ਜਿਵੇਂ ਕਿ ਪਾਲਕ, ਮੇਥੀ, ਹਰਾ ਪਿਆਜ਼, ਬਾਥੂ ਵਰਗੀਆਂ ਕਈ ਸਬਜ਼ੀਆਂ ਹਨ, ਜਿਨ੍ਹਾਂ ਦਾ ਨਿਯਮਤ ਸੇਵਨ ਤੁਹਾਨੂੰ ਸਿਹਤ ਅਤੇ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਬਚਾਅ ਸਕਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਬਾਥੂ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ। 

ਬਾਥੂ ਸਾਡੇ ਇਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਬਾਥੂ ਸਾਗ ਬਣਾਉਂਦੇ ਸਮੇਂ ਇਸ ਵਿਚ ਨਮਕ ਪਾਉ ਅਤੇ ਇਸ ਨੂੰ ਮੱਖਣ ਦੇ ਨਾਲ ਪੀਉ। ਇਸ ਨੂੰ ਖਾਣ ਨਾਲ ਪੇਟ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।

ਪੀਲੀਆ, ਜੋੜਾਂ ਦੇ ਦਰਦ ਅਤੇ ਕਿਡਨੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ਵਿਚ ਬਾਥੂ ਬਹੁਤ ਫ਼ਾਇਦੇਮੰਦ ਹੈ। ਬਾਥੂ ਵਿਚ ਇਕ ਜਾਂ ਦੋ ਨਹੀਂ ਸਗੋਂ 8 ਵਿਟਾਮਿਨ ਮੌਜੂਦ ਹੁੰਦੇ ਹਨ।

ਇਹ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਮੈਂਗਨੀਜ਼, ਫ਼ਾਸਫ਼ੋਰਸ, ਸੋਡੀਅਮ ਅਤੇ ਜਿੰਕ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿਚ, ਤੁਸੀਂ ਬਾਥੂ ਨਾਲ ਪਰੌਂਠਾ, ਰਾਇਤਾ, ਸਾਗ, ਦਾਲ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਤਿਆਰ ਕਰ ਸਕਦੇ ਹੋ।

ਜੇਕਰ ਤੁਸੀਂ ਪੀਰੀਅਡਜ਼ ਨਾਲ ਜੁੜੀ ਕਿਸੇ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਬਾਥੂ ਨੂੰ ਅਪਣੀ ਡਾਈਟ ਦਾ ਹਿੱਸਾ ਬਣਾਉ। ਇਸ ਨਾਲ ਪ੍ਰਵਾਹ ਠੀਕ ਰਹੇਗਾ ਅਤੇ ਦਰਦ ਦੀ ਸਮੱਸਿਆ ਵੀ ਕਾਫ਼ੀ ਹਦ ਤਕ ਘੱਟ ਹੋ ਜਾਂਦੀ ਹੈ। ਜੇਕਰ ਸਰਦੀਆਂ ਵਿਚ ਚਮੜੀ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਬਾਥੂ ਦੇ ਪਾਣੀ ਦਾ ਨਿਯਮਤ ਰੂਪ ਨਾਲ ਸੇਵਨ ਕਰਨਾ ਚਾਹੀਦਾ ਹੈ।