ਮੀਂਹ ਦੇ ਮੌਸਮ 'ਚ ਬਣਾਓ ਸ਼ਾਹੀ ਬ੍ਰੈਡ ਰੋਲ
ਆਲੂ ਮਸਾਲਾ ਅਤੇ ਡਰਾਈ ਫਰੂਟ ਦੀ ਸਟਫਿੰਗ ਨਾਲ ਬਣੇ ਸ਼ਾਹੀ ਬ੍ਰੈਡ ਰੋਲ ਖਾਣ ਵਿਚ ਲਾਜਬਾਵ ਅਤੇ ਬਣਾਉਣ ਵਿਚ ਆਸਾਨ ਹੁੰਦੇ ਹਨ।
ਆਲੂ ਮਸਾਲਾ ਅਤੇ ਡਰਾਈ ਫਰੂਟ ਦੀ ਸਟਫਿੰਗ ਨਾਲ ਬਣੇ ਸ਼ਾਹੀ ਬ੍ਰੈਡ ਰੋਲ ਖਾਣ ਵਿਚ ਲਾਜਬਾਵ ਅਤੇ ਬਣਾਉਣ ਵਿਚ ਆਸਾਨ ਹੁੰਦੇ ਹਨ। ਮੀਂਹ ਦੇ ਮੌਸਮ ਵਿਚ ਇਹ ਹੋਰ ਵੀ ਸਵਾਦਿਸ਼ਟ ਲੱਗਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਸ਼ਾਹੀ ਬ੍ਰੈਡ ਰੋਲ ਬਣਾਉਣ ਦਾ ਅਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਜ਼ਰੂਰੀ ਸਮੱਗਰੀ - ਬ੍ਰੈਡ - 10, ਉੱਬਲ਼ੇ ਆਲੂ - 3 (350 ਗਰਾਮ), ਹਰੇ ਮਟਰ - ¼ ਕੱਪ, ਹਰਾ ਧਨੀਆ - 2-3 ਵੱਡੇ ਚਮਚ (ਬਰੀਕ ਕਟਿਆ ਹੋਇਆ), ਅਦਰਕ - ½ ਇੰਚ ਟੁਕੜਾ (ਬਰੀਕ ਕਟਿਆ ਹੋਇਆ), ਹਰੀ ਮਿਰਚ - 2 (ਬਰੀਕ ਕਟੀ ਹੋਈ), ਲੂਣ - ½ ਛੋਟੀ ਚਮਚ ਤੋਂ ਜ਼ਿਆਦਾ ਜਾਂ ਸਵਾਦਾਨੁਸਾਰ, ਜ਼ੀਰਾ ਪਾਊਡਰ - ½ ਛੋਟੀ ਚਮਚ, ਧਨੀਆ ਪਾਊਡਰ - 1 ਛੋਟਾ ਚਮਚ, ਹਲਦੀ ਪਾਊਡਰ - ¼ ਛੋਟਾ ਚਮਚ, ਲਾਲ ਮਿਰਚ ਪਾਊਡਰ - ¼ ਛੋਟੀ ਚਮਚ, ਗਰਮ ਮਸਾਲਾ - ¼ ਛੋਟੀ ਚਮਚ, ਅਮਚੂਰ ਪਾਊਡਰ - ¼ ਛੋਟੀ ਚਮਚ, ਕਿਸ਼ਮਿਸ਼ - 1 ਵੱਡਾ ਚਮਚ, ਕਾਜੂ - 10 - 12, ਤੇਲ - ਫਰਾਈ ਕਰਨ ਲਈ।
ਢੰਗ - ਉੱਬਲ਼ੇ ਆਲੂਆਂ ਨੂੰ ਛਿੱਲ ਕੇ ਕੌਲੀ ਵਿਚ ਕੱਢ ਲਓ। ਕੜਾਹੀ ਵਿਚ ਇਕ ਵੱਡਾ ਚਮਚ ਤੇਲ ਪਾਓ ਅਤੇ ਗਰਮ ਕਰੋ, ਤੇਲ ਗਰਮ ਹੋਣ 'ਤੇ ਇਸ ਵਿਚ ਜੀਰਾ ਪਾਊਡਰ, ਬਰੀਕ ਕਟਿਆ ਅਦਰਕ, ਬਰੀਕ ਕਟੀ ਹਰੀ ਮਿਰਚ, ਧਨੀਆ ਪਾਊਡਰ ਅਤੇ ਹਲਦੀ ਪਾਊਡਰ ਪਾ ਕੇ ਭੁੰਨ ਲਵੋ, ਮਸਾਲੇ ਵਿਚ ਮਟਰ ਦੇ ਦਾਣੇ ਪਾ ਕੇ ਹਲਕਾ ਜਿਹਾ ਭੁੰਨ ਲਓ। ਮਟਰ ਭੁੰਨ ਜਾਣ ‘ਤੇ ਇਸ ਵਿਚ ਆਲੂ ਬਰੀਕ-ਬਰੀਕ ਤੋੜ ਕੇ ਪਾ ਦਿਓ। ਹੁਣ ਇਸ ਵਿਚ ਗਰਮ ਮਸਾਲਾ, ਅਮਚੂਰ ਪਾਊਡਰ, ਲਾਲ ਮਿਰਚ ਪਾਊਡਰ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾਉਂਦੇ ਹੋਏ ਸਟਫਿੰਗ ਨੂੰ ਭੁੰਨ ਲਓ।
ਸਟਫਿੰਗ ਨੂੰ ਚੰਗੀ ਤਰ੍ਹਾਂ ਮੈਸ਼ ਕਰਦੇ ਹੋਏ ਤਿਆਰ ਕਰ ਲਓ, ਗੈਸ ਬੰਦ ਕਰ ਦਿਓ। ਸਟਫਿੰਗ ਵਿਚ ਕਿਸ਼ਮਿਸ਼ ਅਤੇ ਕਾਜੂ ਕੱਟ ਕੇ (1 ਕਾਜੂ ਦੇ ਚਾਰ ਟੁਕੜੇ ਕਰੋ) ਪਾ ਦਿਓ ਅਤੇ ਮਿਲਾ ਦਿਓ। ਸਟਫਿੰਗ ਵਿਚ ਹਰਾ ਧਨੀਆ ਵੀ ਪਾ ਕੇ ਮਿਲਾ ਦਿਓ। ਰੋਲ ਬਣਾਉਣ ਲਈ ਸਟਫਿੰਗ ਤਿਆਰ ਹੈ। ਬ੍ਰੈਡ ਦੇ ਕੰਡੇ ਚਾਕੂ ਦੀ ਸਹਾਇਤਾ ਨਾਲ ਕੱਟ ਕੇ ਵੱਖ ਕਰ ਦਿਓ। ਸਾਰੇ ਬ੍ਰੈਡ ਦੇ ਕੰਡੇ ਕੱਟ ਕੇ ਤਿਆਰ ਕਰ ਲਵੋ। ਸਟਫਿੰਗ ਨੂੰ ਬਰਾਬਰ ਭਾਗ ਵਿਚ ਵੰਡ ਕੇ ਤਿਆਰ ਕਰ ਲਓ। ਹਰ ਇਕ ਨੂੰ ਬੇਲਨਾਕਾਰ ਸਰੂਪ ਦੇ ਕੇ ਪਲੇਟ ਵਿਚ ਰੱਖ ਲਵੋ।
ਇਕ ਪਲੇਟ ਵਿਚ ਅੱਧਾ - ਕਪ ਪਾਣੀ ਲੈ ਲਵੋ ਅਤੇ ਇਕ ਬ੍ਰੈਡ ਨੂੰ ਪਾਣੀ ਵਿਚ ਡੁਬੋ ਕੇ ਕੱਢ ਲਵੋ, ਪਾਣੀ ਵਿਚ ਭਿੱਜੀ ਹੋਈ ਬ੍ਰੈਡ ਨੂੰ ਹਥੇਲੀ ਉੱਤੇ ਰੱਖੋ, ਦੂਜੀ ਹਥੇਲੀ ਨਾਲ ਦਬਾ ਕੇ ਬ੍ਰੈਡ ਦਾ ਪਾਣੀ ਕੱਢ ਦਿਓ , ਹੁਣ ਇਸ ਦੇ ਉੱਤੇ ਇਕ ਬੇਲਨਾਕਾਰ ਸਟਫਿੰਗ ਜੋ ਤੁਸੀਂ ਪਹਿਲਾਂ ਤਿਆਰ ਕਰਦੇ ਰੱਖੀ ਹੋਈ ਹੈ, ਭਰ ਦਿਓ। ਇਸ ਤਰ੍ਹਾਂ ਸਾਰੇ ਰੋਲ ਤਿਆਰ ਕਰਕੇ ਪਲੇਟ ਵਿਚ ਲਗਾ ਕੇ ਰੱਖ ਲਓ। ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ। ਰੋਲ ਤੇਲ ਵਿਚ ਪਾਓ ਤੇ ਹਲਕੇ ਭੂਰੇ ਹੋਣ ‘ਤੇ ਕੱਢ ਲਓ।ਗਰਮਾ ਗਰਮ ਸ਼ਾਹੀ ਬ੍ਰੈਡ ਰੋਲ ਨੂੰ ਹਰੇ ਧਨੀਏ ਦੀ ਚਟਨੀ ਜਾਂ ਟਮਾਟਰ ਦੀ ਚਟਨੀ ਦੇ ਨਾਲ ਜਾਂ ਆਪਣੀ ਮਨਪਸੰਦ ਕਿਸੇ ਵੀ ਚਟਨੀ ਦੇ ਨਾਲ ਸਰਵ ਕਰ ਸਕਦੇ ਹੋ।