Sour Aloo Chat Recipes: ਰੱਖੜੀ 'ਤੇ ਮਿੱਠਾ ਖਾ ਕੇ ਅੱਕੇ ਲੋਕ ਘਰ ਵਿਚ ਬਣਾ ਕੇ ਖਾਣ ਖੱਟੀ ਆਲੂ ਚਾਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Sour Aloo Chat Recipes: ਘਰ ਵਿਚ ਬਣਾਉਣੀ ਬਹੁਤ ਆਸਾਨ

Sour Aloo Chat Food Recipes News in punjabi

Sour Aloo Chat Food Recipes News in punjabi : ਅੱਜ ਰੱਖੜੀ ਦੇ ਤਿਉਹਾਰ 'ਤੇ ਸਾਰਿਆਂ ਦੇ ਘਰ ਮਿਠਾਈਆਂ ਆਉਂਦੀਆਂ ਹਨ। ਮਿਠਾਈਆਂ ਇੰਨੀਆਂ ਆਉਂਦੀਆਂ ਕਿ ਲੋਕਾਂ ਦਾ ਮਿੱਠੇ ਤੋਂ ਮਨ ਅੱਕ ਜਾਂਦਾ ਹੈ।  ਅਜਿਹੇ ਵਿਚ ਅਸੀਂ ਤੁਹਾਡੇ ਲਈ ਖੱਟੀ ਆਲੂ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ। ਜੋ ਘਰ ਵਿਚ ਬਣਾਉਣੀ ਬਹੁਤ ਆਸਾਨ ਹੈ ਤੇ ਇਸ ਨਾਲ ਤੁਹਾਡੇ ਮੂੰਹ ਦਾ ਟੇਸਟ ਵੀ ਸਹੀ ਹੋ ਜਾਵੇਗਾ, ਤਾਂ ਆਓ ਜਾਣਦੇ ਹਾਂ ਖੱਟੀ ਆਲੂ ਚਾਟ ਬਣਾਉਣ ਦੀ ਰੈਸਿਪੀ 

ਸਮੱਗਰੀ: ਆਲੂ-2 (ਉਬਲੇ ਹੋਏ), ਤੇਲ-2-3 ਚਮਚ, ਮਿੱਠੀ ਚਟਣੀ, ਮਸਾਲੇਦਾਰ ਧਨੀਆ ਚਟਣੀ, ਦਹੀਂ, ਕਟਿਆ ਹੋਇਆ ਧਨੀਆ, ਜੀਰਾ, ਲੂਣ, ਕਾਲਾ ਲੂਣ, ਮਸਾਲਾ

ਇਹ ਵੀ ਪੜ੍ਹੋ: Haryana News: ਰੱਖੜੀ 'ਤੇ ਭੈਣ ਨੇ ਆਪਣੇ ਭਰਾ ਨੂੰ ਦਿਤੀ ਨਵੀਂ ਜ਼ਿੰਦਗੀ , ਭਰਾ ਦੀ ਕਿਡਨੀ ਖ਼ਰਾਬ ਹੋਣ 'ਤੇ ਦਿਤੀ ਆਪਣੀ ਕਿਡਨੀ  

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਦਹੀਂ ਨੂੰ ਚੰਗੀ ਤਰ੍ਹਾਂ ਹਿਲਾਉ। ਫਿਰ ਆਲੂਆਂ ਨੂੰ ਛਿੱਲ ਕੇ ਮੱਧਮ ਆਕਾਰ ਦੇ ਟੁਕੜਿਆਂ ਵਿਚ ਕੱਟੋ। ਆਲੂਆਂ ਨੂੰ ਫ਼ਰਾਈ ਕਰਨ ਲਈ, ਇਕ ਫ਼ਰਾਈਪੈਨ ਨੂੰ ਗਰਮ ਕਰੋ, ਇਸ ’ਤੇ ਥੋੜ੍ਹਾ ਜਿਹਾ ਤੇਲ ਪਾਉ ਅਤੇ ਇਸ ਨੂੰ ਸਾਰੇ ਪਾਸੇ ਫੈਲਾਉ। ਇਸ ਤੋਂ ਬਾਅਦ ਆਲੂ ਨੂੰ ਤਵੇ ’ਤੇ ਭੁੰਨਣ ਲਈ ਰੱਖ ਦਿਉ। ਜਦੋਂ ਆਲੂ ਹੇਠਲੇ ਪਾਸੇ ਤੋਂ ਭੂਰੇ ਰੰਗ ਦੇ ਹੋ ਜਾਣ ਤਾਂ ਉਨ੍ਹਾਂ ਨੂੰ ਪਲਟ ਦਿਉ ਅਤੇ ਆਲੂਆਂ ਨੂੰ ਦੋਵੇਂ ਪਾਸਿਆਂ ਤੋਂ ਭੂਰੇ ਹੋਣ ਤਕ ਪਕਣ ਦਿਉ।

ਇਹ ਵੀ ਪੜ੍ਹੋ:  School Holiday News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਕੱਲ੍ਹ ਛੁੱਟੀ ਦ ਐਲਾਨ, ਸਕੂਲ, ਕਾਲਜ ਸਮੇਤ ਕਈ ਅਦਾਰੇ ਰਹਿਣਗੇ ਬੰਦ

ਫਿਰ ਇਕ ਕਟੋਰੀ ਵਿਚ ਭੁੰਨੇ ਹੋਏ ਆਲੂ ਦੇ 7-8 ਟੁਕੜੇ ਕੱਢ ਲਵੋ, ਥੋੜ੍ਹਾ ਜਿਹਾ ਨਮਕ ਅਤੇ ਕਾਲਾ ਨਮਕ ਪਾਉ। ਇਸ ਤੋਂ ਬਾਅਦ 2 ਚਮਚ ਮਿੱਠੀ ਚਟਣੀ, 1 ਚਮਚ ਹਰੇ ਧਨੀਏ ਦੀ ਚਟਣੀ, 2 ਤੋਂ 3 ਚੱਮਚ ਦਹੀਂ, ਚਾਟ ਮਸਾਲਾ, ਭੁੰਨਿਆ ਜੀਰਾ, ਹਰਾ ਧਨੀਆ ਪਾਉ। ਤੁਹਾਡੀ ਮਿੱਠੇ ਅਤੇ ਖੱਟੇ ਆਲੂ ਦੀ ਚਾਟ ਬਣ ਕੇ ਤਿਆਰ ਹੈ।