ਘਰ ਦੀ ਰਸੋਈ ਵਿਚ : ਬੇਕਡ ਵੈਜਿਟੇਬਲ ਲਜ਼ਾਨੀਆ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਡੇਢ ਕਪ ਮਿਕਸ ਵੈਜਿਟੇਬਲਸ ਕਟੀ ਅਤੇ ਉਬਲੀ (ਗਾਜਰ, ਫਰੈਂਚਬੀਨਸ, ਪੱਤਾਗੋਭੀ, ਮਟਰ), 2 ਪਿਆਜ ਕਟੇ, 1 ਵੱਡਾ ਚੱਮਚ ਅਦਰਕ ਲੱਸਣ ਦਾ ਪੇਸਟ, ਥੋੜ੍ਹੀ ਜਿਹੀ...

baked vegetables lasagna recipe

ਸਮੱਗਰੀ : ਡੇਢ ਕਪ ਮਿਕਸ ਵੈਜਿਟੇਬਲਸ ਕਟੀ ਅਤੇ ਉਬਲੀ (ਗਾਜਰ, ਫਰੈਂਚਬੀਨਸ, ਪੱਤਾਗੋਭੀ, ਮਟਰ), 2 ਪਿਆਜ ਕਟੇ, 1 ਵੱਡਾ ਚੱਮਚ ਅਦਰਕ ਲੱਸਣ ਦਾ ਪੇਸਟ, ਥੋੜ੍ਹੀ ਜਿਹੀ ਸ਼ਿਮਲਾ ਮਿਰਚ ਕਟੀ, 2 ਟਮਾਟਰ ਕਟੇ ਹੋਏ, 1 ਛੋਟਾ ਚੱਮਚ ਲਾਲ ਮਿਰਚ ਪਾਊਡਰ, ਚੁਟਕੀਭਰ ਗਰਮ ਮਸਾਲਾ, ਥੋੜ੍ਹੀ  ਧਨਿਆ ਪੱਤੀ ਕਟੀ ਹੋਈ, ਥੋੜ੍ਹਾ ਜਿਹਾ ਲੋ ਫੈਟ ਪਨੀਰ, 1-1/4 ਕਪ ਟੋਮੈਟੋ ਪਿਊਰੀ, 1/2 ਬਹੁਤ ਚੱਮਚ ਤੇਲ, 6 ਲਜ਼ਾਨੀਆ ਸ਼ੀਟਸ, ਲੂਣ ਸਵਾਦ ਮੁਤਾਬਕ। 

ਢੰਗ : ਪੈਨ ਵਿਚ ਘਿਓ ਗਰਮ ਕਰ ਪਿਆਜ ਅਤੇ ਅਦਰਕ ਲੱਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਭੁੰਨੋ।  ਫਿਰ ਇਸ ਵਿਚ ਸ਼ਿਮਲਾ ਮਿਰਚ ਅਤੇ ਟਮਾਟਰ ਪਾ ਕੇ ਭੁੰਨੋ। ਹੁਣ ਮਿਕਸ ਵੈਜਿਟੇਬਲਸ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਲੂਣ ਅਤੇ ਧਨਿਆ ਪੱਤੀ ਪਾ ਕੇ ਥੋੜ੍ਹੀ ਦੇਰ ਪਕਾਓ।

ਇਸ ਤੋਂ ਬਾਅਦ ਬੇਕਿੰਗ ਟ੍ਰੇ ਉਤੇ ਲਜ਼ਾਨੀਆ ਸ਼ੀਟ ਲਗਾ ਕੇ 2 ਲੇਅਰ ਤਿਆਰ ਕਰੋ। ਫਿਰ ਉਤੇ ਤੋਂ ਪਨੀਰ ਦੇ ਟੁਕੜੇ ਪਾਓ ਅਤੇ ਓਵਨ ਵਿਚ 200 ਡਿਗਰੀ ਸੈਲਸੀਅਸ ਉਤੇ 10 ਮਿੰਟ ਬੇਕ ਕਰ ਗਰਮ-ਗਰਮ ਸਰਵ ਕਰੋ।