ਘਰ ਦੀ ਰਸੋਈ ਵਿਚ ਬਣਾਉ ਗਾਜਰ ਦਾ ਕੇਕ

ਏਜੰਸੀ

ਜੀਵਨ ਜਾਚ, ਖਾਣ-ਪੀਣ

ਜਾਣੋ ਕੇਕ ਬਣਾਉਣ ਦੀ ਪੂਰੀ ਵਿਧੀ

Make carrot cake in your home kitchen

 

ਸਮੱਗਰੀ: ਗਾਜਰ- ਕਿਲੋ, ਖੰਡ - 250 ਗ੍ਰਾਮ, ਮਾਵਾ - 100 ਗ੍ਰਾਮ, ਘਿਉ -50 ਗ੍ਰਾਮ, ਦੁੱਧ ਦਾ ਪਾਉਡਰ-50 ਗ੍ਰਾਮ, ਨਾਰੀਅਲ ਦਾ ਬੁਰਾਦਾ- 100 ਗ੍ਰਾਮ, ਇਲਾਇਚੀ ਪਾਉਡਰ- 1 ਚਮਚਾ, ਸੁੱਕੇ ਫਲ-100 ਗ੍ਰਾਮ।

ਬਣਾਉਣ ਦੀ ਵਿਧੀ: ਗਾਜਰ ਦਾ ਕੇਕ ਬਣਾਉ ਲਈ ਸੱਭ ਤੋਂ ਪਹਿਲਾ ਗਾਜਰਾਂ ਨੂੰ ਧੋ ਲਵੋ ਅਤੇ ਇਸ ਨੂੰ ਕੱਦੂਕਸ ਕਰ ਲਉ। ਇਸ ਤੋਂ ਬਾਅਦ ਕੜਾਹੀ ਵਿਚ ਘਿਉ ਪਾ ਕੇ ਗਰਮ ਕਰੋ ਅਤੇ ਇਸ ਵਿਚ ਗਾਜਰਾਂ ਪਾ ਦਿਉ। ਜਦੋਂ ਤਕ ਗਾਜਰਾਂ ਦਾ ਪਾਣੀ ਨਾ ਸੁੱਕ ਜਾਵੇ ਉਦੋਂ ਤਕ ਭੁੰਨੋ। ਜਦੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇ ਫਿਰ ਇਸ ਵਿਚ ਚੀਨੀ ਮਿਲਾਉ। ਇਸ ਤੋਂ ਬਾਅਦ ਗਾਜਰਾਂ ਵਿਚ ਮਿਲਕ ਪਾਉਡਰ ਅਤੇ ਸੁੱਕੇ ਮੇਵੇ ਪਾ ਦਿਉ।

ਹੁਣ ਤਿਆਰ ਕੀਤੇ ਗਏ ਮਿਸ਼ਰਨ ਵਿਚ ਨਾਰੀਅਲ ਪਾਉਡਰ ਪਾ ਦਿਉ ਅਤੇ ਇਸ ਨੂੰ ਥੋੜ੍ਹਾ ਸੇਕ ਲਗਾਉ। ਇਸ ਤੋਂ ਬਾਅਦ ਸਾਰੇ ਮਿਸ਼ਰਨ ਨੂੰ ਇਕ ਗੋਲ ਅਕਾਰ ਵਾਲੇ ਭਾਂਡੇ ਵਿਚ ਪਾ ਕੇ 10 ਮਿੰਟ ਲਈ ਫ਼ਰਿਜ ਵਿਚ ਰੱਖੋ। ਇਸ ਤੋਂ ਬਾਅਦ ਕੇਕ ਨੂੰ ਭਾਂਡੇ ਤੋਂ ਬਾਹਰ ਕੱਢੋ ਅਤੇ ਤੁਹਾਡਾ ਕੇਕ ਬਣ ਕੇ ਤਿਆਰ ਹੈ। ਹੁਣ ਅਪਣੇ ਬੱਚਿਆਂ ਨੂੰ ਇਹ ਕੇਕ ਖਵਾਉ।