ਬੱਚਿਆਂ ਨੂੰ ਘਰ ’ਚ ਬਣਾ ਕੇ ਖਵਾਉ ਪੌਸ਼ਟਿਕ ਅਤੇ ਸਵਾਦਿਸ਼ਟ ਕੜਾਹ, ਦੇਖੋ ਵਿਧੀ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਸੱਭ ਤੋਂ ਪਹਿਲਾਂ ਇਕ ਕੜਾਹੀ ਜਾਂ ਮੋਟੇ ਤਲੇ ਵਾਲਾ ਭਾਂਡਾ ਲਉ ਅਤੇ ਉਸ ਵਿਚ ਪਾਣੀ ਪਾਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ।

Sweet Pudding

ਸਮੱਗਰੀ:

ਕਣਕ ਦਾ ਆਟਾ - 1 ਕੱਪ, ਦੇਸੀ ਘਿਓ - 1 ਕੱਪ, ਖੰਡ - 1 ਕੱਪ (ਸਵਾਦ ਅਨੁਸਾਰ), ਕਾਜੂ, ਪਿਸਤਾ ਦਰਦਰਾ ਪੀਸਿਆ ਹੋਇਆ - 1 ਚਮਚ, ਪਾਣੀ - 4 ਕੱਪ
 

ਬਣਾਉਣ ਦੀ ਵਿਧੀ:

ਸੱਭ ਤੋਂ ਪਹਿਲਾਂ ਇਕ ਕੜਾਹੀ ਜਾਂ ਮੋਟੇ ਤਲੇ ਵਾਲਾ ਭਾਂਡਾ ਲਉ ਅਤੇ ਉਸ ਵਿਚ ਪਾਣੀ ਪਾਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਇਸ ਦੌਰਾਨ, ਇਕ ਹੋਰ ਫ਼ਰਾਈਪੈਨ ਲਉ ਅਤੇ ਇਸ ਵਿਚ ਦੇਸੀ ਘਿਉ ਪਾਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਘਿਉ ਪਿਘਲ ਜਾਵੇ ਤਾਂ ਗੈਸ ਦੀ ਅੱਗ ਨੂੰ ਘੱਟ ਕਰ ਦਿਉ।

ਇਸ ਵਿਚ ਮੋਟਾ ਪੀਸਿਆ ਹੋਇਆ ਕਣਕ ਦਾ ਆਟਾ ਪਾਉ ਅਤੇ ਇਸ ਨੂੰ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਲਾਉ। ਆਟੇ ਨੂੰ ਉਦੋਂ ਤਕ ਪਕਾਉ ਜਦੋਂ ਤਕ ਇਸ ਦਾ ਰੰਗ ਗੋਲਡਨ ਬਰਾਊਨ ਨਾ ਹੋ ਜਾਵੇ। ਜਦੋਂ ਆਟੇ ਦਾ ਰੰਗ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਵਿਚ 1 ਕੱਪ ਚੀਨੀ ਜਾਂ ਸ਼ੱਕਰ ਸਵਾਦ ਮੁਤਾਬਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਉ। ਇਸ ਦੌਰਾਨ ਜੇਕਰ ਗਰਮ ਕਰਨ ’ਤੇ ਰਖਿਆ ਪਾਣੀ ਉਬਲਣ ਲੱਗੇ ਤਾਂ ਗੈਸ ਬੰਦ ਕਰ ਦਿਉ। ਹੁਣ ਇਸ ਗਰਮ ਪਾਣੀ ਨੂੰ ਹੌਲੀ-ਹੌਲੀ ਆਟੇ ਵਿਚ ਪਾਉ ਅਤੇ ਇਸ ਨੂੰ ਕੜਛੀ ਦੀ ਮਦਦ ਨਾਲ ਮਿਲਾਉ।

ਇਸ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਧਿਆਨ ਰੱਖੋ ਕਿ ਕੜਾਹ ਵਿਚ ਕੋਈ ਗੰਢ ਨਾ ਰਹਿ ਜਾਵੇ। ਜਦੋਂ ਪਾਣੀ ਆਟੇ ਨਾਲ ਚੰਗੀ ਤਰ੍ਹਾਂ ਮਿਲ ਜਾਵੇ ਅਤੇ ਗਾੜ੍ਹੇ ਆਟੇ ਦੀ ਤਰ੍ਹਾਂ ਬਣ ਜਾਵੇ, ਕੜਾਹ ਨੂੰ ਘੱਟੋ ਘੱਟ 10 ਮਿੰਟ ਤਕ ਪਕਾਉ। ਇਸ ਦੌਰਾਨ ਕੜਾਹ ਨੂੰ ਹਿਲਾਉਂਦੇ ਵੀ ਰਹੋ। ਕੜਾਹ ਨੂੰ ਉਦੋਂ ਤਕ ਪਕਾਉ ਜਦੋਂ ਤਕ ਇਸ ਵਿਚ ਮੌਜੂਦ ਪਾਣੀ ਪੂਰੀ ਤਰ੍ਹਾਂ ਸੁਕ ਨਾ ਜਾਵੇ। ਇਸ ਤੋਂ ਬਾਅਦ ਗੈਸ ਬੰਦ ਕਰ ਦਿਉ। ਤੁਹਾਡਾ ਕੜਾਹ ਬਣ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ ਗਰਮ ਅਪਣੇ ਬੱਚਿਆਂ ਖਵਾਉ।