Make Malai Gohbi at home Food Recipes: ਸਮਗਰੀ : ਫੁੱਲ ਗੋਭੀ-2 ਵੱਡੀ, ਤੇਲ-2 ਛੋਟੇ ਚਮਚ, ਅਦਕਰ-ਲੱਸਣ ਪੇਸਟ-1 ਵੱਡਾ ਚਮਚ, ਟਮਾਟਰ-2 (ਬਰੀਕ ਕਟਿਆ ਹੋਇਆ), ਹਰੀ ਮਿਰਚ-1 (ਬਰੀਕ ਕਟਿਆ ਹੋਇਆ), ਜ਼ੀਰਾ-1 ਛੋਟਾ ਚਮਚ, ਪਿਆਜ਼-1 (ਬਰੀਕ ਕਟਿਆ ਹੋਇਆ), ਮਲਾਈ-1 ਕੱਪ, ਹਰੇ ਮਟਰ- 1 ਕਪ, ਲੂਣ- ਸਵਾਦ ਅਨੁਸਾਰ।
ਇਹ ਵੀ ਪੜ੍ਹੋ: Healrh News: ਗਰਮੀਆਂ ’ਚ ਜ਼ਰੂਰ ਪੀਉ ਜਲਜੀਰਾ, ਹੋਣਗੇ ਕਈ ਫ਼ਾਇਦੇ
ਢੰਗ : ਸੱਭ ਤੋਂ ਪਹਿਲਾਂ ਫੁੱਲ ਗੋਭੀ ਦੇ ਪੱਤਿਆਂ ਨੂੰ ਹਟਾ ਕੇ ਉਸ ਨੂੰ 10 ਮਿੰਟ ਲਈ ਗਰਮ ਪਾਣੀ ਵਿਚ ਰੱਖ ਦਿਉ। ਫਿਰ ਇਸ ਨੂੰ ਕੱਦੂਕਸ ਕਰੋ ਅਤੇ ਕੁੱਝ ਦੇਰ ਛਾਨਣੀ ਵਿਚ ਪਾ ਦਿਉ, ਤਾਕਿ ਉਸ ਦਾ ਪਾਣੀ ਨਿਕਲ ਜਾਵੇ। ਇਕ ਫ਼ਰਾਈਪੈਨ ਵਿਚ 2 ਛੋਟੇ ਚਮਚ ਤੇਲ ਪਾਉ ਅਤੇ ਫਿਰ ਉਸ ਵਿਚ ਜ਼ੀਰਾ ਪਾ ਕੇ ਭੁੰਨ ਲਉ। ਫਿਰ ਇਸ ਵਿਚ ਕਟੇ ਹੋਏ ਪਿਆਜ਼ ਪਾ ਕੇ ਗੋਲਡਨ ਬਰਾਊਨ ਹੋਣ ਤਕ ਫ਼ਰਾਈ ਕਰੋ। ਇਸ ਤੋਂ ਬਾਅਦ ਇਸ ਵਿਚ 1 ਵੱਡਾ ਚਮਚ ਅਦਰਕ-ਲੱਸਣ ਪੇਸਟ ਪਾ ਕੇ ਭੁੰਨੋ।
ਇਹ ਵੀ ਪੜ੍ਹੋ: Jalandhar News: ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨੂੰ ਟਰੱਕ ਨੇ ਕੁਚਲਿਆ, ਮੌਤ
ਫਿਰ ਇਸ ਵਿਚ ਹਰੇ ਮਟਰ ਪਾ ਕੇ 10 ਮਿੰਟ ਲਈ ਪਕਣ ਦਿਉ। ਜਦੋਂ ਮਟਰ ਨਰਮ ਹੋ ਜਾਣ ਤਾਂ ਇਸ ਨੂੰ ਗੋਭੀ ਵਿਚ ਪਾ ਦਿਉ। ਗੋਭੀ ਜਦੋਂ ਪਾਣੀ ਛਡਣਾ ਬੰਦ ਕਰੇ ਤਾਂ ਤੁਸੀਂ ਉਸ ਵਿਚ ਸਵਾਦ ਅਨੁਸਾਰ ਲੂਣ ਅਤੇ ਬਰੀਕ ਕਟਿਆ ਟਮਾਟਰ ਪਾਉ ਅਤੇ 1 ਕੱਪ ਮਲਾਈ ਮਿਕਸ ਕਰੋ। 10 ਮਿੰਟ ਤਕ ਗੋਭੀ ਨੂੰ ਪਕਾਉਣ ਤੋਂ ਬਾਅਦ ਉਸ ’ਤੇ ਬਰੀਕ ਕਟਿਆ ਹੋਇਆ ਹਰਾ ਧਨੀਆ ਪਾਉ। ਲਉ ਤੁਹਾਡੀ ਬਿਨਾਂ ਮਸਾਲੇ ਦੀ ਗੋਭੀ ਬਣ ਕੇ ਤਿਆਰ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Make Malai Gohbi at home Food Recipes, stay tuned to Rozana Spokesman)