ਸਿਹਤ ਲਈ ਲਾਹੇਵੰਦ ਹੈ ਛੋਲਿਆਂ ਦੀ ਦਾਲ
ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:
Chickpeas are beneficial for health
ਸਿਹਤ ਲਈ ਬਹਤ ਲਾਹੇਵੰਦ ਹੁੰਦੀ ਹੈ ਛੋਲਿਆਂ ਦੀ ਦਾਲ। ਛੋਲਿਆਂ ਦੀ ਦਾਲ ਖਾਣ ਤੋਂ ਅਕਸਰ ਲੋਕ ਬਚਦੇ ਹਨ ਕਿਉਂਕਿ ਕੁੱਝ ਲੋਕਾਂ ਨੂੰ ਇਸ ਨਾਲ ਢਿੱਡ ਵਿਚ ਦਰਦ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਕੁੱਝ ਲੋਕਾਂ ਨੂੰ ਇਸ ਦਾ ਸਵਾਦ ਪਸੰਦ ਨਹੀਂ ਹੁੰਦਾ ਪਰ ਇਸ ਨੂੰ ਖਾਣ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅੱਜ ਅਸੀਂ ਤੁਹਾਨੂੰ ਛੋਲਿਆਂ ਦੀ ਦਾਲ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦਸਾਂਗੇ:
ਸ਼ੂਗਰ ਵਿਚ ਛੋਲਿਆਂ ਦੀ ਦਾਲ ਦੀ ਵਰਤੋਂ ਕਰਨੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਗਲੂਕੋਜ਼ ਦੀ ਜ਼ਿਆਦਾ ਮਾਤਰਾ ਨੂੰ ਨਕਾਰਾ ਕਰਨ ਵਿਚ ਕਾਫ਼ੀ ਮਦਦਗਾਰ ਹੈ।
ਛੋਲਿਆਂ ਦੀ ਦਾਲ ਤੁਹਾਡੇ ਸਰੀਰ ਵਿਚੋਂ ਆਇਰਨ ਦੀ ਘਾਟ ਨੂੰ ਪੂਰਾ ਕਰਦੀ ਹੈ ਅਤੇ ਹੀਮੋਗਲੋਬਿਨ ਦਾ ਪੱਧਰ ਵਧਾਉਣ ਵਿਚ ਮਦਦ ਕਰਦੀ ਹੈ।
ਛੋਲਿਆਂ ਦੀ ਦਾਲ ਦੀ ਵਰਤੋਂ ਨਾਲ ਪੀਲੀਏ ਵਰਗੀ ਬੀਮਾਰੀ ਵਿਚ ਬਹੁਤ ਹੀ ਫ਼ਾਇਦਾ ਹੁੰਦਾ ਹੈ। ਫ਼ਾਈਬਰ ਨਾਲ ਭਰਪੂਰ ਛੋਲਿਆਂ ਦੀ ਦਾਲ ਕੈਲੇਸਟਰੋਲ ਦੇ ਪੱਧਰ ਨੂੰ ਘਟਾ ਕੇ ਭਾਰ ਘੱਟ ਕਰਨ ਵਿਚ ਬੇਹੱਦ ਲਾਭਕਾਰੀ ਸਾਬਤ ਹੁੰਦੀ ਹੈ।
ਛੋਲਿਆਂ ਦੀ ਦਾਲ ਜ਼ਿੰਕ, ਕੈਲਸ਼ੀਅਮ, ਪ੍ਰੋਟੀਨ, ਫ਼ੋਲੇਟ ਆਦਿ ਨਾਲ ਭਰਪੂਰ ਹੋਣ ਕਾਰਨ ਤੁਹਾਨੂੰ ਜ਼ਰੂਰੀ ਊਰਜਾ ਮਿਲਦੀ ਹੈ। ਛੋਲਿਆਂ ਦੀ ਦਾਲ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਢਿੱਡ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।