ਗਰਮੀਆਂ ਵਿਚ ਬਣਾ ਕੇ ਪੀਓ ਹੈਲਦੀ ਫਰੋਜਨ ਕੋਕੋਨਟ ਮੋਜਿਟੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜੇਕਰ ਤੁਹਾਡਾ ਵੀ ਗਰਮੀ ਦੇ ਮੌਸਮ ਵਿਚ ਕੁੱਝ ਠੰਡਾ ਪੀਣ ਦਾ ਮਨ ਕਰ ਰਿਹਾ ਹੈ ਤਾਂ ਫਰੋਜਨ ਕੋਕੋਨਟ ਮੋਜਿਟੋ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੈ। ਸਵਾਦਿਸ਼ਟ ਹੋਣ ਦੇ ਨਾਲ...

Coconut Mojito

ਜੇਕਰ ਤੁਹਾਡਾ ਵੀ ਗਰਮੀ ਦੇ ਮੌਸਮ ਵਿਚ ਕੁੱਝ ਠੰਡਾ ਪੀਣ ਦਾ ਮਨ ਕਰ ਰਿਹਾ ਹੈ ਤਾਂ ਫਰੋਜਨ ਕੋਕੋਨਟ ਮੋਜਿਟੋ ਤੋਂ ਵਧੀਆ ਕੋਈ ਆਪਸ਼ਨ ਨਹੀਂ ਹੈ। ਸਵਾਦਿਸ਼ਟ ਹੋਣ ਦੇ ਨਾਲ - ਨਾਲ ਇਹ ਡਰਿੰਕ ਹੈਲਦੀ ਵੀ ਹੈ।

ਬਣਾਉਣ ਵਿਚ ਬਿਲਕੁਲ ਆਸਾਨ ਇਸ ਡਰਿੰਕ ਨੂੰ ਤੁਸੀ ਮਹਿਮਾਨਾਂ ਲਈ ਵੀ ਆਸਾਨੀ ਨਾਲ ਬਣਾ ਸੱਕਦੇ ਹੋ। ਕਿਉਂਕਿ ਇਸ ਦੀ ਰੈਸਪੀ ਬਹੁਤ ਹੀ ਆਸਾਨ ਹੈ। ਤਾਂ ਚਲੋ ਜਾਂਣਦੇ ਹਾਂ ਘਰ ਵਿਚ ਕੂਲ - ਕੂਲ ਫਰੋਜਨ ਕੋਕੋਨਟ ਮੋਜਿਟੋ ਬਣਾਉਣ ਦੀ ਰੈਸਪੀ। 

ਕੋਕੋਨਟ ਮੋਜਿਟੋ ਬਣਾਉਣ ਦੀ ਸਮੱਗਰੀ : ਵਹਾਈਟ ਰਮ - 180 ਮਿ.ਲੀ, ਕੋਕੋਨਟ ਮਿਲਕ -  500 ਮਿ.ਲੀ, ਨੀਂਬੂ ਦਾ ਰਸ - 1 ਛੋਟਾ ਚਮਚ, ਆਇਸ ਕਿਊਬ - 2 ਕਪ, ਪੁਦੀਨੇ ਦੀਆਂ ਪੱਤੀਆਂ - 1/2 ਕਪ, ਨਾਰੀਅਲ ਦੇ ਟੁਕੜੇ - ਭੁੰਨੇ ਹੋਏ, ਸ਼ੁਗਰ ਫਰੀ - 1/2 ਕਪ, ਪਾਣੀ - 1 ਕਪ, ਪੁਦੀਨੇ ਦੀਆਂ ਪੱਤੀਆਂ - ਗਾਰਨਿਸ਼ ਲਈ 

ਕੋਕੋਨਟ ਮੋਜਿਟੋ ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ 1/2 ਕਪ ਪੁਦੀਨੇ ਦੀਆਂ ਪੱਤੀਆਂ ਅਤੇ 1/2 ਕਪ ਸ਼ੁਗਰ ਫਰੀ ਨੂੰ ਪਾਣੀ ਵਿਚ ਚੰਗੀ ਤਰ੍ਹਾਂ 10 ਮਿੰਟ ਤੱਕ ਉਬਾਲ ਲਓ। ਇਸ ਤੋਂ  ਬਾਅਦ ਇਸ ਨੂੰ ਫਰਿੱਜ ਵਿਚ ਠੰਡਾ ਹੋਣ ਲਈ ਰੱਖ ਦਿਓ। ਇਸ ਤੋਂ ਬਾਅਦ 180 ਮਿ.ਲੀ ਵਹਾਈਟ ਰਮ, 500 ਮਿ.ਲੀ ਕੋਕੋਨਟ ਮਿਲਕ, 1 ਛੋਟਾ ਚਮਚ ਨੀਂਬੂ ਦਾ ਰਸ,

ਪੁਦੀਨੇ ਦਾ ਪਾਣੀ ਅਤੇ ਆਇਸ ਕਿਊਬ ਨੂੰ ਬਲੈਂਡ ਵਿਚ ਪਾ ਕੇ ਚੰਗੀ ਤਰ੍ਹਾਂ ਬਲੈਂਡ ਕਰ ਲਓ। ਇਸ ਤੋਂ ਬਾਅਦ ਇਸ ਡਰਿੰਕ ਨੂੰ ਗਲਾਸ ਵਿਚ ਪਾ ਕੇ ਪੁਦੀਨੇ ਦੀਆਂ ਪੱਤੀਆਂ ਅਤੇ ਨਾਰੀਅਲ ਦੇ ਟੁਕੜੇ ਨਾਲ ਗਾਰਨਿਸ਼ ਕਰੋ। ਤੁਹਾਡੀ ਫਰੋਜਨ ਕੋਕੋਨਟ ਮੋਜਿਟੋ ਬਣ ਕੇ ਤਿਆਰ ਹੈ। ਹੁਣ ਤੁਸੀ ਇਸ ਨੂੰ ਠੰਡੀ - ਠੰਡੀ ਸਰਵ ਕਰੋ।