ਘਰ ਦੀ ਰਸੋਈ 'ਚ ਬਣਾਉ ਮੂੰਗੀ ਦੀ ਦਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਹੁੰਦੀ ਹੈ ਬੇਹੱਦ ਸਵਾਦ

Make moong dal in your home kitchen

 

ਸਮੱਗਰੀ: ਦਾਲ (1-ਕੱਪ), ਟਮਾਟਰ (1-ਛੋਟਾ), ਹਰੀ ਮਿਰਚ (1-2), 1 ਚਮਚ ਪੀਸਿਆ ਹੋਇਆ ਅਦਰਕ, ਖੰਡ (1/2 ਚਮਚ), ਹਰਾ ਧਨੀਆ (1/4 ਕੱਪ), ਜੀਰਾ (1-ਚਮਚ), ਇਕ ਸੁੱਕੀ ਲਾਲ ਮਿਰਚ, ਹਲਦੀ (1/2 ਚਮਚ), ਹਿੰਗ (1 ਚੁਟਕੀ), ਨਿੰਬੂ ਦਾ ਰਸ (1 ਚਮਚ), ਘਿਉ (1 ਚਮਚ), ਸਵਾਦ ਅਨੁਸਾਰ ਲੂਣ ਦੀ ਲੋੜ ਪੈਂਦੀ ਹੈ। ਬਣਾਉਣ ਦਾ ਤਰੀਕਾ: ਮੁੰਗੀ ਦੀ ਦਾਲ ਬਣਾਉਣ ਲਈ ਸੱਭ ਤੋਂ ਪਹਿਲਾਂ ਮੁੰਗੀ ਦੀ ਦਾਲ ਨੂੰ ਧੋ ਕੇ ਪਾਣੀ ਵਿਚ ਭਿਉ ਕੇ 1 ਘੰਟੇ ਲਈ ਰੱਖ ਦਿਉ।

 

 

ਇਸ ਤੋਂ ਬਾਅਦ ਪ੍ਰੈਸ਼ਰ ਕੁਕਰ ਵਿਚ ਦਾਲ ਅਤੇ ਲੋੜ ਮੁਤਾਬਕ ਪਾਣੀ ਪਾ ਕੇ 3-4 ਸੀਟੀਆਂ ਤਕ ਉਬਾਲ ਲਉ। ਇਸ ਤੋਂ ਬਾਅਦ, ਕੁਕਰ ਦੇ ਦਬਾਅ ਨੂੰ ਅਪਣੇ ਆਪ ਛੱਡਣ ਲਈ ਇਕ ਪਾਸੇ ਰੱਖੋ। ਹੁਣ ਇਕ ਫ਼ਰਾਈਪੈਨ ਵਿਚ ਘਿਉ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਜਦੋਂ ਫ਼ਰਾਈਪੈਨ ਗਰਮ ਹੋ ਰਿਹਾ ਹੋਵੇ, ਟਮਾਟਰ, ਹਰੀ ਮਿਰਚ ਅਤੇ ਧਨੀਆ ਪੱਤੇ ਦੇ ਬਰੀਕ ਟੁਕੜੇ ਕੱਟ ਕੇ ਰੱਖ ਲਵੋ। ਆਖ਼ਰ ਵਿਚ ਹੁਣ ਇਕ ਟੈਂਪਰਿੰਗ ਪੋਟ ਲਉ ਅਤੇ ਇਸ ਵਿਚ ਥੋੜ੍ਹਾ ਜਿਹਾ ਘਿਉ ਗਰਮ ਕਰੋ।

 

 

ਜਦੋਂ ਘਿਉ ਪਿਘਲ ਜਾਵੇ ਤਾਂ ਇਸ ਵਿਚ ਜੀਰਾ, ਸੁੱਕੀ ਲਾਲ ਮਿਰਚ ਅਤੇ ਹਿੰਗ ਪਾ ਕੇ ਮਿਕਸ ਕਰ ਲਉ। ਜਦੋਂ ਮਸਾਲਾ ਤੜਕਿਆ ਜਾਵੇ ਤਾਂ ਮੁੰਗੀ ਦੀ ਦਾਲ ਇਸ ਵਿਚ ਪਾ ਦਿਉ ਤੇ ਘੱਟ ਸੇਕ ਤੇ ਕੁੱਝ ਦੇਰ ਉਬਲਣ ਦਿਉ। ਤੁਹਾਡੀ ਮੁੰਗੀ ਦਾਲ ਬਣ ਕੇ ਤਿਆਰ ਹੈ।