ਘਰ ਦੀ ਰਸੋਈ ਵਿਚ ਬਣਾਉ ਗੋਭੀ ਕੀਮਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਹਰਾ ਧੀਨੀਆ ਪਾ ਕੇ ਸਜਾਉ ਅਤੇ ਰੋਟੀ ਨਾਲ ਖਾਉ

Make cabbage mince in the home kitchen

 

 ਸਮੱਗਰੀ- 1 ਕਿਲੋ ਫੁੱਲਗੋਭੀ, ਅੱਧਾ ਕਿਲੋ ਮਟਰ, 250 ਗ੍ਰਾਮ ਟਮਾਟਰ, 200 ਗ੍ਰਾਮ ਪਿਆਜ਼, 20 ਗ੍ਰਾਮ ਅਦਰਕ, ਜ਼ਰੂਰਤ ਅਨੁਸਾਰ ਤੇਲ, ਅੱਧਾ ਚਮਚ ਕਾਲੀ ਮਿਰਚ, ਇਕ ਇੰਚ ਟੁਕੜਾ ਸਾਬਤ ਦਾਲਚੀਨੀ, 6-7 ਲੌਂਗ, ਇਕ ਚਮਚ ਸਾਬਤ ਧਨੀਆ, ਇਕ ਚਮਚ ਜੀਰਾ, ਅੱਧਾ ਚਮਚ ਹਲਦੀ, ਨਮਕ ਤੇ ਮਿਰਚ ਸਵਾਦ ਅਨੁਸਾਰ ਸਜਾਉਣ ਲਈ ਹਰਾ ਧਨੀਆ।

ਬਣਾਉਣ ਦੀ ਵਿਧੀ- ਗੋਭੀ ਨੂੰ ਕੱਦੂਕਸ ਕਰੋ ਅਤੇ ਕੜਾਹੀ ਵਿਚ ਦੋ ਚਮਚ ਤੇਲ ਪਾ ਕੇ 5 ਮਿੰਟ ਤਕ ਭੁੰਨੋ ਤੇ ਮਟਰਾਂ ਨੂੰ ਪਾਣੀ ਵਿਚ ਇਕ ਚਮਚ ਖੰਡ ਤੇ ਨਮਕ ਪਾ ਕੇ ਉਬਾਲੋ। ਜਦੋਂ ਤਕ ਮਟਰ ਗਲ ਨਾ ਜਾਣ ਪਿਆਜ਼ ਨੂੰ ਬਰੀਕ ਕੱਟ ਲਉ। ਹੁਣ ਕੜਾਹੀ ਵਿਚੋਂ ਗੋਭੀ ਕੱਢ ਲਉ ਤੇ ਕੜਾਹੀ ਵਿਚ ਤੇਲ ਪਾਉ ਤੇ ਪਿਆਜ਼ ਨੂੰ ਹਲਕਾ ਭੂਰਾ ਹੋਣ ਤਕ ਪਕਾਉ। 

ਦੂਜੇ ਪਾਸੇ ਟਮਾਟਰ, ਅਦਰਕ ਅਤੇ ਸਾਰੇ ਮਸਾਲੇ ਬਰੀਕ ਪੀਸ ਲਉ ਜਦੋਂ ਪਿਆਜ਼ ਹਲਕੇ ਭੂਰੇ ਪੱਕ ਜਾਣ, ਉਦੋਂ ਇਸ ਵਿਚ ਹਲਦੀ, ਮਿਰਚ ਅਤੇ ਪੀਸੇ ਹੋਏ ਟਮਾਟਰ ਪਾ ਕੇ ਮਸਾਲਾ ਪਾਉ। ਇਸ ਨੂੰ ਥੋੜ੍ਹੀ ਦੇਰ ਪਕਾਉ। ਹੁਣ ਇਸ ਵਿਚ ਗੋਭੀ ਅਤੇ ਉਬਲੇ ਹੋਏ ਮਟਰ ਪਾ ਕੇ ਪੰਜ ਮਿੰਟ ਤਕ ਪਕਾਉ। ਤੁਹਾਡਾ ਗੋਭੀ ਕੀਮਾ ਬਣ ਕੇ ਤਿਆਰ ਹੈ। ਹੁਣ ਇਸ ਉਪਰ ਹਰਾ ਧੀਨੀਆ ਪਾ ਕੇ ਸਜਾਉ ਅਤੇ ਰੋਟੀ ਨਾਲ ਖਾਉ।