ਤਿਉਹਾਰਾਂ 'ਤੇ ਬਣਾਓ ਕੱਦੂ ਦੀ ਬਰਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅਸਾਨੀ 'ਚ ਤਿਆਰ ਕਰੋ ਕੱਦੂ ਦੀ ਬਰਫ਼ੀ

Kaddu Di Barfi

ਬਰਫ਼ੀ ਬਣਾਉਣ ਦੀ ਸਮੱਗਰੀ 
ਕੱਦੂ - 1 ਕਿਲੋਗ੍ਰਾਮ 

ਦੇਸੀ ਘਿਓ - 4 ਟੇਬਲ ਸਪੂਨ
ਚੀਨੀ - 250 ਗ੍ਰਾਮ 

ਖੋਆ - 250 ਗ੍ਰਾਮ 
ਬਦਾਮ 12 ਕੱਟੇ ਹੋਏ
ਕਾਜੂ - 12 ਕੱਟੇ ਹੋਏ

ਇਲਾਇਚੀ - 6 
ਪਿਸਤਾ - 1 ਟੇਬਲ ਸਪੂਨ 

ਸਭ ਤੋਂ ਪਹਿਲਾਂ ਕੱਦੂ ਨੂੰ ਕੱਦੂਕਸ਼ ਕਰ ਲਵੋ। ਇਕ ਕੜਾਹੀ ਵਿਚ ਘਿਓ ਪਾ ਕੇ ਉਸ ਵਿਚ ਕੱਦੂਕਸ਼ ਕੀਤਾ ਹੋਇਆ ਕੱਦੂ ਪਾਓ ਅਤੇ ਢੱਕ ਦਿਓ। ਧੀਮੀ ਅੱਗ 'ਤੇ ਇਸ ਨੂੰ ਪੱਕਣ ਦਿਓ। ਜਦੋਂ ਇਹ ਪੱਕ ਗਿਆ ਤਾਂ ਇਸ ਵਿਚ ਚੀਨੀ ਪਾਓ ਤੇ ਥੋੜ੍ਹੀ ਦੇਰ ਲਈ ਪਕਾਓ। ਜਦੋਂ ਤੁਸੀਂ ਚੀਨੀ ਪਾਓਗੇ ਤਾਂ ਫਿਰ ਕਾਫ਼ੀ ਮਾਤਰਾ ਵਿਚ ਪਾਣੀ ਆਵੇਗਾ। ਇਸ ਦੌਰਾਨ ਕੱਦੂ ਨੂੰ ਹਿਲਾਉਂਦੇ ਹੋਏ ਪਕਾਓ ਅਤੇ ਇਸ ਗੱਲ ਦਾ ਧਿਆਨ ਰੱਖੋ ਕਿ ਕੜਾਹੀ ਵਿਚ ਕੱਦੂ ਥੱਲੇ ਨਾ ਲੱਗੇ। ਇਸ ਤਦ ਤੱਕ ਪਕਾਓ ਜਦੋਂ ਤੱਕ ਕੱਦੂ ਵਿਚੋਂ ਪਾਣੀ ਖ਼ਤਮ ਨਾ ਹੋ ਜਾਵੇ। 

ਜਦੋਂ ਪਾਣੀ ਸੁੱਕ ਗਿਆ ਤਾਂ ਹੋਰ ਘਿਓ ਪਾ ਕੇ ਇਸ ਨੂੰ ਭੁੰਨੋ ਅਤੇ ਇਸ ਵਿਚ ਡ੍ਰਾਈ ਫਰੂਟਸ ਅਤੇ ਖੋਆ ਪਾਓ। ਇਸ ਤਦ ਤੱਕ ਪਕਾਓ ਜਦੋਂ ਤੱਕ ਇਹ ਘੋਲ ਗਾੜਾ ਨਾ ਹੋ ਜਾਵੇ। ਜਦੋਂ ਇਹ ਚਿਪਕਣ ਲੱਗ ਗਿਆ ਤਾਂ ਇਸ ਨੂੰ ਠੰਢਾ ਹੋਣ ਲਈ ਇਕ ਪਲੇਟ ਵਿਚ ਕੱਢ ਲਵੋ ਤਾਂਕਿ ਇਹ ਜੰਮ ਜਾਵੇ। ਜਦੋਂ ਇਹ ਚੰਗੀ ਤਰ੍ਹਾਂ ਜੰਮ ਜਾਵੇ ਤਾਂ ਇਸ ਨੂੰ ਚਾਕੂ ਨਾਲ ਕੱਟ ਲਵੋ ਅਤੇ ਹਰ ਰੋਜ਼ ਇਕ ਖਾਓ।