Food Recipes: ਘਰ ਦੀ ਰਸੋਈ ਵਿਚ ਬਣਾਉ ਨਿੰਬੂ ਦਾ ਸ਼ੋਰਬਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੈ ਬਹੁਤ ਸਵਾਦ

Make lemon soup at home Food Recipes

ਸਮੱਗਰੀ: ਤੇਲ 50 ਮਿ.ਲੀ., ਸਾਬੂਤ ਗਰਮ ਮਸਾਲਾ 25 ਗ੍ਰਾਮ, ਲੱਸਣ 30 ਗ੍ਰਾਮ, ਅਦਰਕ 30 ਗ੍ਰਾਮ, ਪਿਆਜ਼ 50 ਗ੍ਰਾਮ, ਕਾਲੀ ਮਿਰਚ 1 ਚਮਚ, ਧਨੀਆ 1 ਚਮਚ, ਤਾਜ਼ਾ ਧਨੀਏ ਦੇ ਪੱਤੇ 1 ਗੁੱਛੀ, ਹਲਦੀ 1 ਚਮਚ, ਲਾਲ ਮਿਰਚ 1 ਚਮਚ, ਪਾਣੀ 500 ਮਿ.ਲੀ., ਤੇਲ 1 ਚਮਚ, ਵੇਲਣ 60 ਗ੍ਰਾਮ, ਪਾਣੀ 100 ਮਿ.ਲੀ.।

ਬਣਾਉਣ ਦੀ ਵਿਧੀ: ਇਕ ਕੜਾਹੀ ਲਉ ਤੇ ਇਸ ਵਿਚ ਤੇਲ ਪਾਉ। ਤੇਲ ਗਰਮ ਹੋਣ ’ਤੇ ਸਾਬੂਤ ਗਰਮ ਮਸਾਲਾ, ਲੱਸਣ, ਅਦਰਕ ਪਾਉ। ਇਸ ਨੂੰ ਭੁੰਨੋ ਤੇ ਫਿਰ ਪਿਆਜ਼ ਪਾਉ। ਹੁਣ ਪਿਆਜ਼ ਨੂੰ ਭੂਰਾ ਹੋਣ ਤਕ ਭੁੰਨੋ। ਹੁਣ ਇਸ ਵਿਚ 1 ਤੇਜ ਪੱਤਾ, 1 ਚਮਚ ਮਿਰਚ, 1 ਚਮਚ ਧਨੀਆ, 1 ਚਮਚ ਹਲਦੀ, 1 ਚਮਚ ਲਾਲ ਮਿਰਚ ਪਾਉ। ਇਸ ਨੂੰ ਚੰਗੀ ਤਰ੍ਹਾਂ ਮਿਲਾਉ ਅਤੇ ਇਸ ਵਿਚ ਪਾਣੀ ਪਾਉ।

ਕੜਾਹੀ ਨੂੰ ਢੱਕ ਦਿਉ ਤੇ 8-10 ਮਿੰਟ ਲਈ ਪਕਾਉ। ਹੁਣ ਇਕ ਕੜਾਹੀ ਵਿਚ ਤੇਲ ਅਤੇ ਵੇਸਣ ਪਾਉ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਵੇਸਣ ਪੱਕ ਜਾਣ ਤੇ ਇਸ ਵਿਚ ਪਾਣੀ ਪਾਉ ਤੇ ਰੌਕਸ ਬਣਾਉ ਅਤੇ ਇਸ ਨੂੰ ਚੰਗੀ ਤਰ੍ਹਾਂ ਰਲਾ ਲਉ। ਸਵਾਦ ਅਨੁਸਾਰ ਨਮਕ ਪਾਉ। ਉਬਾਲਾ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਉ। ਤੁਹਾਡਾ ਨਿੰਬੂ ਦਾ ਸ਼ੋਰਬਾ ਬਣ ਕੇ ਤਿਆਰ ਹੈ।