ਘਰ ਦੀ ਰਸੋਈ 'ਚ ਬਣਾਉ ਮਿੱਠੇ ਗੁਲਗੁੱਲੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਣਾਉਣੇ ਬੇਹੱਦ ਆਸਾਨ

Gulgule Recipe

 


ਸਮੱਗਰੀ : ਕਣਕ ਦਾ ਆਟਾ (2 ਕੱਪ), ਸ਼ੱਕਰ/ਗੁੜ (1/2 ਕੱਪ), ਤੇਲ (1 ਇਕ ਚਮਚ), ਘਿਉ (1 ਚਮਚ), ਤੇਲ/ਘਿਉ (ਤਲਣ ਦੇ ਲਈ) 
ਬਣਾਉਣ ਦਾ ਢੰਗ : ਸੱਭ ਤੋਂ ਪਹਿਲਾਂ ਆਟੇ ਨੂੰ ਛਾਣ ਲਉ। ਇਸ ਤੋਂ ਬਾਅਦ 1/2 ਕੱਪ ਪਾਣੀ ਵਿਚ ਗੁੜ/ਸ਼ੱਕਰ ਘੋਲ ਕੇ ਪਾਉ। ਨਾਲ ਹੀ ਇਸ ਵਿਚ ਇਕ ਚਮਚ ਘਿਉ ਅਤੇ ਜ਼ਰੂਰਤ ਭਰ ਦਾ ਪਾਣੀ ਮਿਲਾ ਲਉ। ਪਕੌੜੇ ਦੇ ਘੋਲ ਵਰਗਾ ਤਿਆਰ ਕਰ ਕੇ ਆਟੇ ਨੂੰ 15 ਮਿੰਟ ਲਈ ਢੱਕ ਕੇ ਰੱਖ ਦਿਉ।

 

15 ਮਿੰਟ ਬਾਅਦ ਆਟੇ ਵਿਚ ਤੇਲ ਪਾਉ ਅਤੇ ਇਕ ਵਾਰ ਹੋਰ ਉਸ ਨੂੰ ਘੋਲ ਲਉ। ਇਸ ਤੋਂ ਬਾਅਦ ਕੜਾਹੀ ਵਿਚ ਤੇਜ਼ ਸੇਕ ਉਤੇ ਤੇਲ/ਘਿਉ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ, ਸੇਕ ਨੂੰ ਘੱਟ ਕਰ ਦਿਉ। ਹੁਣ ਹੱਥ ਵਿਚ ਥੋੜ੍ਹੇ ਜਿਹੇ ਆਟੇ ਦਾ ਘੋਲ ਲੈ ਕੇ ਤੇਲ ਵਿਚ ਪਾਉ। ਕੜਾਹੀ ਵਿਚ ਜਿੰਨੇ ਗੁਲਗੁਲੇ ਆ ਸਕਣ, ਉਨੇ ਪਾਉ ਅਤੇ ਫਿਰ ਇਨ੍ਹਾਂ ਨੂੰ ਲਾਲ ਹੋਣ ਉਤੇ ਪਲੇਟ ਵਿਚ ਕੱਢ ਲਉ। ਤੁਹਾਡੇ ਮਿੱਠੇ ਗੁਲਗੁਲੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।