Make chickpea roll at home Food Recipes: ਸਮੱਗਰੀ: 1 ਕੱਪ ਛੋਲੇ, ਬਰੈੱਡ ਦੇ ਟੁਕੜੇ, 1/2 ਕੱਪ ਆਟਾ, 1 ਪਿਆਜ਼, ਹਰੀਆਂ ਮਿਰਚਾਂ, 2 ਚਮਚ ਹਰਾ ਧਨੀਆ, 1/2 ਚਮਚ ਗਰਮ ਮਸਾਲਾ, 1/2 ਚਮਚ ਚਾਟ ਮਸਾਲਾ, 1/2 ਚਮਚ ਕਾਲੀ ਮਿਰਚ ਪਾਊਡਰ
ਬਣਾਉਣ ਦੀ ਵਿਧੀ: ਛੋਲਿਆਂ ਨੂੰ 7-8 ਘੰਟੇ ਲਈ ਪਾਣੀ ਵਿਚ ਭਿਉਂ ਦਿਉ। ਫਿਰ ਇਨ੍ਹਾਂ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵੋ। ਛੋਲਿਆਂ ਨੂੰ 2 ਗਲਾਸ ਪਾਣੀ ਅਤੇ ਥੋੜ੍ਹਾ ਜਿਹਾ ਨਮਕ ਪਾ ਕੇ ਪਕਾਉ। ਛੋਲਿਆਂ ਨੂੰ ਕੁਕਰ ਵਿਚੋਂ ਕੱਢ ਕੇ ਠੰਢਾ ਹੋਣ ਦਿਉ। ਛੋਲਿਆਂ ਦੇ ਠੰਢੇ ਹੋਣ ’ਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵੋ ਅਤੇ ਬਾਊਲ ਵਿਚ ਪਾ ਦਿਉ। ਮਿਕਸਿੰਗ ਬਾਊਲ ਵਿਚ ਬਾਰੀਕ ਕਟਿਆ ਪਿਆਜ਼, ਹਰੀ ਮਿਰਚ ਅਤੇ ਹਰਾ ਧਨੀਆ ਪਾਉ।
ਅੰਬਚੂਰ ਪਾਊਡਰ, ਚਾਟ ਮਸਾਲਾ, ਕਾਲੀ ਮਿਰਚ ਪਾਊਡਰ, ਗਰਮ ਮਸਾਲਾ ਅਤੇ ਨਮਕ ਪਾਉ। ਹਰ ਚੀਜ਼ ਨੂੰ ਚੰਗੀ ਤਰ੍ਹਾਂ ਮਿਲਾਉ। ਫਿਰ ਬਰੈੱਡ ਦੇ ਟੁਕੜਿਆਂ ਦੇ ਕਿਨਾਰਿਆਂ ਨੂੰ ਕੱਟੋ ਅਤੇ ਉਨ੍ਹਾਂ ਨੂੰ ਰੋਲਿੰਗ ਪਿੰਨ ਨਾਲ ਰੋਲ ਕਰੋ। ਬ੍ਰੈੱਡ ਦੇ ਟੁਕੜਿਆਂ ’ਤੇ ਸਟਫਿੰਗ ਪਾਉ ਅਤੇ ਇਸ ਨੂੰ ਕੱਸ ਕੇ ਰੋਲ ਕਰੋ। ਆਟੇ ਅਤੇ ਪਾਣੀ ਨਾਲ ਇਕ ਗਾੜ੍ਹਾ ਘੋਲ ਬਣਾਉ। ਇਸ ਨੂੰ ਚੰਗੀ ਤਰ੍ਹਾਂ ਸੀਲ ਕਰਨ ਲਈ ਰੋਲ ਦੇ ਸਿਰਿਆਂ ’ਤੇ ਆਟੇ ਦੇ ਬੈਟਰ ਨੂੰ ਲਗਾਉ। ਹੁਣ ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਰੋਲ ਨੂੰ ਘੱਟ ਅੱਗ ’ਤੇ ਭੂਰਾ ਹੋਣ ਤਕ ਫ਼ਰਾਈ ਕਰੋ। ਤੁਹਾਡਾ ਛੋਲਿਆਂ ਦਾ ਰੋਲ ਬਣ ਕੇ ਤਿਆਰ ਹੈ। ਹੁਣ ਇਸ ਨੂੰ ਲਾਲ ਜਾਂ ਹਰੀ ਚਟਣੀ ਨਾਲ ਖਾਉ।