Fig Ladoo: ਸਰਦੀਆਂ ਵਿਚ ਬਣਾਉ ਅੰਜੀਰ ਦੇ ਲੱਡੂ 

ਏਜੰਸੀ

ਜੀਵਨ ਜਾਚ, ਖਾਣ-ਪੀਣ

ਅੰਜੀਰ-250 ਗ੍ਰਾਮ (ਸੁੱਕੇ ਅਤੇ ਕੱਟੇ ਹੋਏ), ਬਦਾਮ - 50 ਗ੍ਰਾਮ (ਕੱਟੇ ਹੋਏ), ਕਾਜੂ - 50 ਗ੍ਰਾਮ (ਕੱਟੇ ਹੋਏ) ਖਜੂਰ-100 ਗ੍ਰਾਮ, ਦੇਸੀ ਘੀ, ਇਲਾਇਚੀ ਪਾਊਡਰ 

Fig Ladoo

ਸਮੱਗਰੀ: ਅੰਜੀਰ-250 ਗ੍ਰਾਮ (ਸੁੱਕੇ ਅਤੇ ਕੱਟੇ ਹੋਏ), ਬਦਾਮ - 50 ਗ੍ਰਾਮ (ਕੱਟੇ ਹੋਏ), ਕਾਜੂ - 50 ਗ੍ਰਾਮ (ਕੱਟੇ ਹੋਏ) ਖਜੂਰ-100 ਗ੍ਰਾਮ, ਦੇਸੀ ਘੀ, ਇਲਾਇਚੀ ਪਾਊਡਰ 

ਬਣਾਉਣ ਦੀ ਵਿਧੀ: ਅੰਜੀਰ ਦੇ ਲੱਡੂ ਬਣਾਉਣ ਲਈ ਸੱਭ ਤੋਂ ਪਹਿਲਾਂ ਇਕ ਫ਼ਰਾਈਪੈਨ ਵਿਚ ਘਿਉ ਗਰਮ ਕਰੋ ਅਤੇ ਇਸ ਵਿਚ ਬਦਾਮ ਅਤੇ ਕਾਜੂ ਨੂੰ ਹਲਕਾ ਸੁਨਹਿਰੀ ਹੋਣ ਤਕ ਭੁੰਨ ਲਵੋ। ਹੁਣ ਇਸ ਵਿਚ ਕੱਟੇ ਹੋਏ ਅੰਜੀਰ ਅਤੇ ਖਜੂਰ ਪਾਉ। ਇਨ੍ਹਾਂ ਨੂੰ ਘੱਟ ਸੇਕ ’ਤੇ ਉਦੋਂ ਤਕ ਪਕਾਉ ਜਦੋਂ ਤਕ ਉਹ ਨਰਮ ਨਾ ਹੋ ਜਾਣ। ਇਸ ਮਿਸ਼ਰਣ ਨੂੰ ਠੰਢਾ ਕਰਨ ਤੋਂ ਬਾਅਦ ਇਸ ਨੂੰ ਮਿਕਸਚਰ ’ਚ ਪੀਸ ਲਵੋ ਤਾਕਿ ਇਹ ਇਕਸਾਰ ਪੇਸਟ ਬਣ ਜਾਵੇ।

ਇਸ ਪੇਸਟ ਨੂੰ ਦੁਬਾਰਾ ਫ਼ਰਾਈਪੈਨ ਵਿਚ ਪਾਉ, ਇਲਾਇਚੀ ਪਾਊਡਰ ਪਾਉ ਅਤੇ ਗਾੜ੍ਹਾ ਹੋਣ ਤਕ ਪਕਾਉ। ਤਿਆਰ ਮਿਸ਼ਰਣ ਨੂੰ ਠੰਢਾ ਕਰਕੇ ਇਸ ਤੋਂ ਛੋਟੇ-ਛੋਟੇ ਲੱਡੂ ਬਣਾ ਲਵੋ। ਤੁਹਾਡੇ ਅੰਜੀਰ ਦੇ ਲੱਡੂ ਬਣਕੇ ਤਿਆਰ ਹਨ।