ਘਰ ਦੀ ਰਸੋਈ ’ਚ ਬਣਾਉਣ ਠੰਡਾ ਫ਼ਾਲੂਦਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਬੇਹੱਦ ਸਵਾਦ

Cold Faluda

 

ਸਮੱਗਰੀ : ਸਾਬੂਦਾਣਾ - ਅੱਧਾ ਕੱਪ, ਦੁੱਧ - 1 ਗਲਾਸ, ਕੰਡੈਂਸਡ ਮਿਲਕ - ਅੱਧਾ ਕੱਪ, ਚੀਨੀ - ਸੁਆਦ ਅਨੁਸਾਰ, ਪਕੇ ਹੋਏ ਨੂਡਲ - 1 ਕੱਪ, ਪਿਸਤੇ, ਕਾਜੂÊਅਤੇ ਅਖਰੋਟ - 1 ਚਮਚ, ਸਟਰਾਬੇਰੀ, ਅੰਬ ਅਤੇ ਕੇਲੇ ਦੇ ਬਰੀਕ ਟੁਕੜੇ - 2 ਚਮਚ, ਸੇਬ, ਅੰਗੂਰ - 1 ਚਮਚ, ਦੋ ਰੰਗ ਅਤੇ ਸਵਾਦ ਵਾਲੀ ਆਇਸਕ੍ਰੀਮ - ਸੁਆਦ ਅਨੁਸਾਰ, ਰੂਹਅਫ਼ਜ਼ਾ - ਸੁਆਦ ਅਨੁਸਾਰ, ਮਾਵਾ ਪਾਊਡਰ - 2 ਵੱਡੇ ਚਮਚ, 1 ਵੱਡਾ ਚਮਚ ਪਾਊਡਰ ਚੀਨੀ, 1 ਵੱਡਾ ਚਮਚ ਘਿਉ। 

 

 

ਵਿਧੀ : ਸੱਭ ਤੋਂ ਪਹਿਲਾਂ ਸਾਬੂਦਾਨਾ ਦੇ ਦਾਣਿਆਂ ਨੂੰ ਪਾਣੀ ’ਚ ਭਿਉਂ ਕੇ ਤਿਆਰ ਕਰੋ। ਦੁੱਧ, ਕੰਡੈਂਸਡ ਮਿਲਕ ਅਤੇ ਚੀਨੀ ਨੂੰ ਗਰਮ ਕਰ ਕੇ ਠੰਢਾ ਕਰ ਲਉ। ਉਸ ਤੋਂ ਬਾਅਦ ਇਕ ਗਲਾਸ ’ਚ ਸਾਬੂਦਾਨਾ ਅਤੇ ਨੂਡਲਜ਼ ਪਾ ਕੇ ਚੰਗੀ ਤਰ੍ਹਾਂ ਫ਼ੈਂਟੋ। ਹੁਣ ਦੋ ਸਵਾਦ ਵਾਲੀ ਆਇਸਕ੍ਰੀਮ, ਮੇਵੇ, ਦਹੀਂ, ਕੰਡੈਂਸਡ ਮਿਲਕ, ਨੂਡਲਜ਼, ਫਲਾਂ ਦੇ ਟੁਕੜੇ, ਮਾਵਾ ਅਤੇ ਅਖ਼ੀਰ ’ਚ ਕੰਡੈਂਸਡ ਮਿਲਕ, ਰੂਹਅਫ਼ਜ਼ਾ ਅਤੇ ਆਈਸ ਕ੍ਰੀਮ ਦੇ ਟੁਕੜੇ ਪਾ ਕੇ ਪਰੋਸੋ।