ਘਰ ’ਚ ਬਣਾਉ ਗਰਮਾ-ਗਰਮ ਮੈਗੀ ਦੇ ਪਕੌੜੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬਾਰਸ਼ 'ਚ ਖਾਉ ਮੈਗੀ ਦੇ ਕਰਿਸਪੀ ਪਕੌੜੇ

Make hot maggi pakoda at home

 

ਸਮੱਗਰੀ: ਮੈਗੀ ਜਾਂ ਨਿਊਡਲਜ਼-150 ਗ੍ਰਾਮ, ਨਮਕ- 1/2, ਮਿਰਚ ਪਾਊਡਰ - 2, ਮੱਕੀ ਦਾ ਆਟਾ - 2  ਚੀਜ਼ ਕਊਬਸ - 1/2 ਕੱਪ, ਸ਼ਿਮਲਾ ਮਿਰਚ - 1/2, ਰਿਫ਼ਾਇੰਡ ਤੇਲ-2 ਕੱਪ, ਪਾਣੀ

ਵਿਧੀ : ਸੱਭ ਤੋਂ ਪਹਿਲਾਂ ਸ਼ਿਮਲਾ ਮਿਰਚ ਨੂੰ ਧੌ ਕੇ ਚੰਗੀ ਤਰ੍ਹਾਂ ਕੱਟ ਲਉ। ਫ਼ਰਾਈਪੈਨ ਵਿਚ ਪਾਣੀ ਗਰਮ ਕਰ ਕੇ ਮੈਗੀ ਜਾਂ ਨਿਊਡਲਜ਼ ਨੂੰ ਉਬਾਲੋ, ਜਦੋਂ ਮੈਗੀ ਬਣ ਜਾਵੇ ਤਾਂ ਇਸ ਨੂੰ ਕਟੋਰੀ ਵਿਚ ਕੱਢ ਲਉ। ਦੂਜੀ ਕਟੋਰੀ ਵਿਚ ਸ਼ਿਮਲਾ ਮਿਰਚ, ਚੀਜ਼ ਕਊਬਸ, ਨਮਕ ਅਤੇ ਮਿਰਚ ਪਾਊਡਰ, ਆਟਾ ਮਿਕਸ ਕਰੋ, ਫਿਰ ਇਸ ਵਿਚ ਬਣੀ ਹੋਈ ਮੈਗੀ ਮਿਲਾ ਲਉ। ਕੜਾਹੀ ਵਿਚ ਤੇਲ ਗਰਮ ਕਰੋ। ਮੈਗੀ ਬੈਟਰ ਨੂੰ ਪਕੌੜੇ ਦੀ ਸ਼ੇਪ ਦੇ ਕੇ ਗੋਲਡਨ ਬ੍ਰਾਊਨ ਹੋਣ ਤਕ ਫ਼ਰਾਈ ਕਰੋ। ਪਕੌੜੇ ਬਣਨ ਤੋਂ ਬਾਅਦ ਉਸ ਨੂੰ ਐਲੂਮੀਨੀਅਮ ਫ਼ਾਇਲ ਪੇਪਰ ’ਤੇ ਕੱਢ ਲਉ, ਤਾਕਿ ਬਚਿਆ ਤੇਲ ਨਿਕਲ ਜਾਵੇ। ਹੁਣ ਤੁਹਾਡੇ ਪਕੌੜੇ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਚਾਹ ਨਾਲ ਖਾਉ।