Til ke Laddu : ਤਿਲ ਦੇ ਲੱਡੂ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Til ke Laddu: ਤਿਲ ਗੁੜ ਦੇ ਲੱਡੂ ਤੇ ਤਿਲਕੁਟ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਲੱਡੂ ਖਾਣ ਨਾਲ ਸਰੀਰ ਡੀਟੌਕਸੀਫ਼ਾਈ ਕਰਦਾ ਹੈ।

Til ke Laddu Benefits

Til ke Laddu Benefits: ਗੁੜ ਅਤੇ ਤਿਲ ਦੇ ਲੱਡੂ ਖਾਣ ਵਿਚ ਜਿੰਨੇ ਜ਼ਿਆਦਾ ਸਵਾਦ ਹੁੰਦੇ ਹਨ, ਉਸ ਤੋਂ ਕਿਤੇ ਵੱਧ ਇਸ ਦੇ ਸਰੀਰ ਨੂੰ ਫ਼ਾਇਦੇ ਹਨ। ਤਿਲ ਦੇ ਲੱਡੂ ਖਾ ਕੇ ਪੂਰਾ ਦਿਨ ਸਰੀਰ ਵਿਚ ਊਰਜਾ ਬਣੀ ਰਹਿੰਦੀ ਹੈ। ਕੁਝ ਲੋਕ ਇਨ੍ਹਾਂ ਨੂੰ ਤਿਲਕੁਟ ਵੀ ਕਹਿੰਦੇ ਹਨ।

ਮਾਘੀ ਦੇ ਵਿਸ਼ੇਸ਼ ਮੌਕੇ ’ਤੇ ਤਿਲ ਤੇ ਗੁੜ ਦੀਆਂ ਮਠਿਆਈਆਂ ਖ਼ਾਸ ਤੌਰ ’ਤੇ ਬਣਾਈਆਂ ਜਾਂਦੀਆਂ ਹਨ। ਸਰਦੀਆਂ ਵਿਚ ਤਿਲ ਅਤੇ ਉਸ ਦੇ ਤੇਲ ਦੋਹਾਂ ਦਾ ਹੀ ਸੇਵਨ ਕਰਨਾ ਚਾਹੀਦਾ ਹੈ। ਤਿਲ ਖਾਣ ਨਾਲ ਕੇਵਲ ਢਿੱਡ ਦੇ ਰੋਗ ਹੀ ਨਹੀਂ ਸਗੋਂ ਸਰੀਰ ਦੇ ਹੋਰ ਵੀ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਤਿਲ ਵਿਚ ਕੈਲਸ਼ੀਅਮ, ਆਇਰਨ, ਪ੍ਰੋਟੀਨ, ਵਿਟਾਮਿਨ-ਬੀ, ਸੀ ਅਤੇ ਈ ਵੱਧ ਮਾਤਰਾ ਵਿਚ ਮਿਲਦੇ ਹਨ। ਕਾਲੇ ਤਿਲ ਅਤੇ ਸਫ਼ੇਦ ਤਿਲ ਦੀ ਵਰਤੋਂ ਦਵਾਈ ਦੇ ਰੂਪ ਵਿਚ ਵੀ ਕੀਤੀ ਜਾਂਦੀ ਹੈ।
ਤਿਲ ਦੇ ਲੱਡੂ ਖਾਣ ਨਾਲ ਹੋਣ ਵਾਲੇ ਫ਼ਾਇਦੇ:

ਤਿਲ ਗੁੜ ਦੇ ਲੱਡੂ ਤੇ ਤਿਲਕੁਟ ਫੇਫੜਿਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਲੱਡੂ ਖਾਣ ਨਾਲ ਸਰੀਰ ਡੀਟੌਕਸੀਫ਼ਾਈ ਕਰਦਾ ਹੈ।
ਤਿਲ ਗੁੜ ਦੇ ਲੱਡੂ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਸਰੀਰਕ ਹੱਡੀਆਂ ਮਜ਼ਬੂਤ ਹੁੰਦੀਆਂ ਹਨ।
 ਤਿਲ ਚਬਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫ਼ੈਕਸ਼ਨ ਨਹੀਂ ਹੁੰਦੀ।
 ਇਸ ਦੀ ਤਾਸੀਰ ਹਲਕੀ ਗਰਮ ਹੁੰਦੀ ਹੈ, ਇਸ ਨੂੰ ਸਰਦੀਆਂ ਵਿਚ ਖਾਣ ਦੇ ਕਈ ਫ਼ਾਇਦੇ ਹਨ।
 ਤਿਲ ਦੀ ਵਰਤੋਂ ਕਰਨ ਨਾਲ ਮਾਨਸਕ ਸਿਹਤ ਦਾ ਵਿਕਾਸ ਹੁੰਦਾ ਹੈ ਤੇ ਤੁਸੀਂ ਆਸਾਨੀ ਨਾਲ ਡਿਪਰੈਸ਼ਨ ਤੇ ਟੈਨਸ਼ਨ ਤੋਂ ਦੂਰ ਰਹਿੰਦੇ ਹੋ।