ਕਟਹਲ ਬਰਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ ਵਿਚ ਹੀ ਬਣਾ ਕੇ ਖਾਓ ਕਟਹਲ ਬਰਿਆਨੀ

kathal biryani

ਅੱਜ ਅਸੀ ਤੁਹਾਨੂੰ ਕਟਹਲ ਬਰਿਆਨੀ ਬਣਾਉਣ ਬਾਰੇ ਦਸਾਂਗੇ ਜੋ ਕਿ ਖਾਣ ਵਿਚ ਸੱਭ ਨੂੰ ਬੇਹੱਦ ਪਸੰਦ ਆਵੇਗੀ। 

ਸਮੱਗਰੀ: ਕਟਹਲ-300 ਗ੍ਰਾਮ, ਦਹੀਂ-60 ਗ੍ਰਾਮ, ਅਦਰਕ-ਲੱਸਣ ਦਾ ਪੇਸਟ-30 ਗ੍ਰਾਮ, ਬਾਸਮਤੀ ਚੌਲ-200 ਗ੍ਰਾਮ (4 ਮਿੰਟਾਂ ਲਈ ਉਬਲਦੇ ਪਾਣੀ ਵਿਚ ਪਕਾਉ), ਭਿੱਜੇ ਹੋਏ, ਗਰਮ ਮਸਾਲਾ-15 ਗ੍ਰਾਮ, ਨਮਕ ਸਵਾਦ ਅਨੁਸਾਰ, ਲਾਲ ਮਿਰਚ ਪਾਊਂਡਰ-5 ਗ੍ਰਾਮ, ਪਾਣੀ-600 ਮਿ.ਲੀ., ਘਿਉ-30 ਮਿ.ਲੀ., ਭੂਰਾ ਪਿਆਜ਼-10 ਗ੍ਰਾਮ, ਇਕ ਚੁਟਕੀ ਕੇਸਰ, ਧਨੀਆ-10 ਗ੍ਰਾਮ, ਪੁਦੀਨਾ-5 ਗ੍ਰਾਮ।

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਕਟਹਲ ਪਾਉ। ਇਸ ਤੋਂ ਬਾਅਦ ਅਦਰਕ, ਲੱਸਣ ਦਾ ਪੇਸਟ, ਨਮਕ, ਲਾਲ ਮਿਰਚ ਅਤੇ ਦਹੀਂ ਪਾ ਕੇ ਮਿਕਸ ਕਰ ਲਵੋ। ਫਿਰ ਇਸ ਨੂੰ ਢੱਕ ਕੇ ਤਿੰਨ ਘੰਟੇ ਲਈ ਰੱਖ ਦਿਉ। ਹੁਣ ਦੂਜੇ ਭਾਂਡੇ ਵਿਚ ਘਿਉ ਪਾ ਕੇ ਇਸ ’ਚ ਮੈਰਿਨੇਟਿਡ ਕਟਹਲ ਨੂੰ ਪਾਉ। ਇਸ ਨੂੰ ਹਲਕੀ ਅੱਗ ’ਤੇ ਪਕਾਉਣਾ ਸ਼ੁਰੂ ਕਰੋ।

ਪਕਾਉਣ ਲਈ ਤੁਸੀਂ ਕੜਾਹੀ ਜਾਂ ਕੁੱਕਰ ਦੀ ਵਰਤੋਂ ਕਰ ਸਕਦੇ ਹੋ। ਹਲਕੀ ਅੱਗ ’ਤੇ ਪਕਾਉਂਦੇ ਸਮੇਂ ਮਸਾਲਾ ਵੀ ਪਾਉ। ਇਸ ਤੋਂ ਬਾਅਦ 200 ਗ੍ਰਾਮ ਭਿੱਜੇ ਹੋਏ ਚੌਲ ਵੀ ਪਾਉ ਅਤੇ 600 ਮਿ.ਲੀ ਗਰਮ ਪਾਣੀ ਪਾਉ। ਹੁਣ ਗੁੰਨਿ੍ਹਆ ਹੋਇਆ ਆਟਾ ਲੈ ਕੇ ਇਸ ਨੂੰ ਸੀਲ ਕਰੋ ਅਤੇ ਹਲਕੀ ਅੱਗ ’ਤੇ 20 ਮਿੰਟ ਤਕ ਪਕਾਉ। ਜਦੋਂ ਤਕ ਬਰਿਆਨੀ ਤਿਆਰ ਹੋ ਰਹੀ ਹੈ ਤਦ ਤਕ ਤੁਸੀਂ ਰਾਇਤਾ ਜਾਂ ਚਟਣੀ ਤਿਆਰ ਕਰ ਲਵੋ। ਤਿਆਰ ਹੋਣ ਤੋਂ ਬਾਅਦ ਰਾਇਤੇ ਜਾਂ ਚਟਣੀ ਨਾਲ ਬਰਿਆਨੀ ਨੂੰ ਖਾਉ।