ਖੋਆ ਪਨੀਰ ਸੀਖ ਰੈਸਿਪੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ 'ਚ ਹੀ ਕਰੋ ਤਿਆਰ

Khoya Paneer Seekh

100 ਗ੍ਰਾਮ ਖੋਆ
100 ਗ੍ਰਾਮ ਪਨੀਰ

50 ਗ੍ਰਾਮ ਆਲੂ ਉੱਬਲੇ ਹੋਏ
2 ਗ੍ਰਾਮ ਗਰਮ ਮਸਾਲਾ

10 ਗ੍ਰਾਮ ਲਾਲ ਸ਼ਿਮਲਾ ਮਿਰਚ
10 ਗ੍ਰਾਮ ਹਰੀ ਸ਼ਿਮਲਾ ਮਿਰਚ

ਸੁਆਦ ਅਨੁਸਾਰ ਲੂਣ
5 ਗ੍ਰਾਮ ਸਫੈਦ ਮਿਰਚ

ਕੱਟੇ ਹੋਈ 5 ਗ੍ਰਾਮ ਹਰੀ ਮਿਰਚ
5 ਗ੍ਰਾਮ ਅਦਰਕ ਕੱਟਿਆ ਹੋਇਆ

ਕੱਦੂਕਸ਼ ਕੀਤਾ ਹੋਇਆ ਪਨੀਰ, ਉੱਬਲੇ ਹੋਏ ਆਲੂ ਇਕ ਥਾਂ ਮਿਕਸ ਕਰੋ। 
ਇਸ ਵਿਚ ਸਾਰੇ ਮਸਾਲੇ , ਲਾਲ ਅਤੇ ਹਰੀ ਸ਼ਿਮਲਾ ਮਿਰਚ ਪਾਓ।
ਇਸ ਨੂੰ ਮਿਕਸ ਕਰ ਕੇ 10 ਮਿੰਟ ਤੱਕ ਰੱਕੋ। 

ਇਸ ਤੋਂ ਬਾਅਦ ਇਸ ਮਿਕਸਚਰ ਦੀਆਂ ਬਾਲਸ ਬਣਾ ਕੇ ਰੱਖੋ ਜਾਂ ਫਿਰ ਚੌਰਸ ਜਾਂ ਲੰਬੀਆਂ ਬਣਾ ਲਓ। 
ਫਿਰ ਇਸ ਵਿਚ ਹਰੀ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਓ ਤੇ ਫਿਰ ਲਾਲ ਸ਼ਿਮਲਾ ਮਿਰਚ ਦੀ ਕੋਟਿੰਗ ਲਗਾਓ। 
ਇਸ ਸੀਖ ਕਬਾਬ ਨੂੰ ਤੰਦੂਰ ਵਿਚ ਬ੍ਰਾਊਨ ਕਲਰ ਆਉਣ ਤੱਕ ਪਕਾਓ। 
ਇਸ ਗਰਮ-ਗਰਮ ਕਬਾਬ ਨੂੰ ਹਰੀ ਪੁਦੀਨੇ ਦੀ ਚਟਨੀ ਨਾਲ ਖਾਓ।