ਪਾਲਕ ਪਨੀਰ ਭੁਰਜੀ
ਸਮੱਗਰੀ: ਪਾਲਕ, ਤੇਲ, ਜੀਰਾ, ਪਿਆਜ਼, ਟਮਾਟਰ, ਧਨੀਆ ਪਾਊਡਰ, ਪਨੀਰ, ਲਾਲ ਮਿਰਚ ਪਾਊਡਰ,
ਸਮੱਗਰੀ: ਪਾਲਕ, ਤੇਲ, ਜੀਰਾ, ਪਿਆਜ਼, ਟਮਾਟਰ, ਧਨੀਆ ਪਾਊਡਰ, ਪਨੀਰ, ਲਾਲ ਮਿਰਚ ਪਾਊਡਰ, ਹਲਦੀ, ਗਰਮ ਮਸਾਲਾ, ਹਰੀਆਂ ਮਿਰਚਾਂ, ਦਾਲਚੀਨੀ ਦਾ 1 ਛੋਟਾ ਟੁਕੜਾ, 1 ਤੇਜ਼ ਪੱਤਾ, ਕਟਿਆ ਹੋਇਆ ਹਰਾ ਧਨੀਆ
ਬਣਾਉਣ ਦੀ ਵਿਧੀ: ਇਕ ਫ਼ਰਾਈਪੈਨ ਵਿਚ ਤੇਲ ਗਰਮ ਕਰੋ ਅਤੇ ਜੀਰਾ ਪਾਉੁ। ਜਦੋਂ ਉਹ ਭੂਰੇ ਰੰਗ ਦੇ ਹੋ ਜਾਣ ਤਾਂ ਅਦਰਕ, ਹਰੀਆਂ ਮਿਰਚਾਂ, ਤੇਜ਼ ਪੱਤਾ ਅਤੇ ਦਾਲਚੀਨੀ ਪਾਉ। ਕੁੱਝ ਸਮੇਂ ਲਈ ਪਕਾਉ। ਕੱਟੇ ਹੋਏ ਪਿਆਜ਼ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ। ਲਾਲ ਮਿਰਚ ਪਾਊਡਰ, ਧਨੀਆ ਪਾਊਡਰ, ਹਲਦੀ ਅਤੇ ਨਮਕ ਪਾ ਕੇ ਹਿਲਾਉ।
ਚੰਗੀ ਤਰ੍ਹਾਂ ਮਿਲਾਉ ਅਤੇ ਇਕ ਮਿੰਟ ਲਈ ਪਕਾਉ। ਕੱਟੇ ਹੋਏ ਟਮਾਟਰ ਪਾਉ, ਫ਼ਰਾਈਪੈਨ ਨੂੰ ਢੱਕ ਦਿਉ ਅਤੇ ਨਰਮ ਹੋਣ ਤਕ ਪਕਾਉ। ਹੁਣ ਕਟਿਆ ਹੋਈ ਪਾਲਕ ਪਾਉ ਤੇ ਕੁੱਝ ਸਮੇਂ ਲਈ ਪਕਾਉ। ਪਨੀਰ ਨੂੰ ਇਸ ਵਿਚ ਮਿਲਾਉ ਅਤੇ ਫ਼ਰਾਈਪੈਨ ਨੂੰ ਢੱਕ ਦਿਉ। ਗਰਮ ਮਸਾਲਾ ਅਤੇ ਤਾਜ਼ਾ ਧਨੀਆ ਪਾਉ ਅਤੇ ਇਸ ਨੂੰ ਥੋੜ੍ਹੀ ਦੇਰ ਤਕ ਪਕਣ ਦਿਉ। ਤੁਹਾਡੀ ਪਾਲਕ ਪਨੀਰ ਭੁਰਜੀ ਬਣ ਕੇ ਤਿਆਰ ਹੈ।