ਛੋਲਿਆਂ ਦੀ ਦਾਲ ਦੀ ਖਿਚੜੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਘਰ ਦਾ ਖਾਣਾ ਸਾਦਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਵਧੀਆ ਹੁੰਦਾ ਹੈ

chana dal khichdi

ਸਮੱਗਰੀ: ਚੌਲ-1 ਕੱਪ, ਛੋਲਿਆਂ ਦੀ ਦਾਲ-1/2 ਕੱਪ, ਘਿਉ-2 ਵੱਡੇ ਚਮਚੇ, ਜ਼ੀਰਾ-1 ਛੋਟਾ ਚਮਚਾ, ਕਾਲੀ ਮਿਰਚ ਪਾਊਡਰ-1/2 ਛੋਟਾ ਚਮਚਾ, ਹਿੰਗ-ਚੁਟਕੀ ਭਰ, ਦਾਲ ਚੀਨੀ- 1 ਟੁਕੜਾ, ਕਾਲੀ ਮਿਰਚ-8-10 , ਲੂਣ ਸਵਾਦ ਅਨੁਸਾਰ, ਪਾਣੀ-2 ਕੱਪ

ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ ਦਾਲ ਅਤੇ ਚੌਲਾਂ ਨੂੰ ਵੱਖ-ਵੱਖ ਧੋ ਕੇ 1 ਘੰਟੇ ਲਈ ਰੱਖ ਦਿਉ। ਹੁਣ ਕੁੱਕਰ ’ਚ ਘਿਉ ਗਰਮ ਕਰ ਕੇ ਉਸ ’ਚ ਜ਼ੀਰਾ, ਦਾਲਚੀਨੀ, ਕਾਲੀ ਮਿਰਚ ਅਤੇ ਹਿੰਗ ਭੁੰਨੋ। ਫਿਰ ਦਾਲ ਪਾ ਕੇ 5 ਮਿੰਟ ਤਕ ਭੁੰਨੋ। ਹੁਣ ਕੁਕਰ ’ਚ ਚੌਲ, ਕਾਲੀ ਮਿਰਚ ਪਾਊਡਰ, ਲੂਣ ਅਤੇ ਪਾਣੀ ਪਾ ਕੇ 2 ਤੋਂ 3 ਸੀਟੀਆਂ ਲਗਵਾਉ। ਇਸ ਨੂੰ ਥੋੜ੍ਹੀ ਦੇਰ ਭਾਫ਼ ’ਚ ਰਹਿਣ ਦਿਉ। ਤਿਆਰ ਖਿਚੜੀ ਦੇ ਉਪਰ 1 ਵੱਡਾ ਚਮਚਾ ਘਿਉ ਪਾ ਕੇ ਮਿਲਾਉ ਅਤੇ ਹੁਣ ਇਸ ਨੂੰ ਖਾਣ ਲਈ ਪਲੇਟ ’ਚ ਪਾਉ। ਲਉ ਜੀ ਤੁਹਾਡੀ ਛੋਲਿਆਂ ਦੀ ਦਾਲ ਦੀ ਖਿਚੜੀ ਬਣ ਕੇ ਤਿਆਰ ਹੈ।