Egg Butter Recipe: ਅੰਡਾ ਮੱਖਣੀ

ਏਜੰਸੀ

ਜੀਵਨ ਜਾਚ, ਖਾਣ-ਪੀਣ

ਅੰਡਾ ਮੱਖਣੀ ਬਣਾਉਣ ਦੀ ਵਿਧੀ

Egg Butter Recipe

 

Egg Butter Recipe: ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਉਬਲੇ ਹੋਏ ਅੰਡਿਆਂ ਨੂੰ ਛਿੱਲੋ ਤੇ ਇਕ ਪਾਸੇ ਰੱਖ ਦਿਉ। ਹੁਣ ਇਕ ਫ਼ਰਾਈਪੈਨ ਵਿਚ ਘੱਟ ਸੇਕ ’ਤੇ 2 ਚਮਚ ਮੱਖਣ ਪਾਉ। ਇਕ ਵਾਰ ਪਿਘਲ ਜਾਣ ’ਤੇ, ਛਿੱਲੇ ਹੋਏ ਅੰਡੇ ਪਾਉ ਅਤੇ ਉਦੋਂ ਤਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ।

ਫਿਰ ਇਨ੍ਹਾਂ ਨੂੰ ਇਕ ਪਾਸੇ ਰੱਖ ਦਿਉ। ਹੁਣ ਉਸੇ ਫ਼ਰਾਈਪੈਨ ਵਿਚ, ਕਟਿਆ ਪਿਆਜ਼, ਕਟਿਆ ਹੋਇਆ ਟਮਾਟਰ ਅਤੇ ਕਾਜੂ ਪਾਉ। ਉਨ੍ਹਾਂ ਨੂੰ ਉਦੋਂ ਤਕ ਪਕਾਉ ਜਦੋਂ ਤਕ ਉਹ ਸੁਨਹਿਰੀ ਭੂਰੇ ਨਾ ਹੋ ਜਾਣ। ਤੁਸੀਂ ਗਾੜ੍ਹੀ ਗਰੇਵੀ ਬਣਾਉਣ ਲਈ ਪਾਣੀ ਪਾ ਸਕਦੇ ਹੋ। ਪਿਆਜ਼-ਟਮਾਟਰ-ਕਾਜੂ ਦੇ ਮਿਸ਼ਰਣ ਵਿਚ ਸਾਰਾ ਮਸਾਲੇ- ਦਾਲਚੀਨੀ, ਇਲਾਇਚੀ, ਲੌਂਗ, ਕਾਲੀ ਮਿਰਚ, ਅਤੇ ਤੇਜ ਪੱਤਾ ਮਿਲਾਉ ਤੇ ਇਕ ਮਿੰਟ ਲਈ ਪਕਾਉ। ਫਿਰ ਅਦਰਕ-ਲੱਸਣ ਦੇ ਪੇਸਟ ਨੂੰ ਮਿਲਾਉ। ਮਿਸ਼ਰਣ ਵਿਚ ਜੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਨਮਕ ਪਾਉ। ਪੇਸਟ ਨੂੰ ਉਦੋਂ ਤਕ ਪਕਾਉ ਜਦੋਂ ਤਕ ਕਿ ਤੇਲ ਅਲੱਗ ਹੋਣਾ ਸ਼ੁਰੂ ਨਾ ਹੋ ਜਾਵੇ।

ਥੋੜ੍ਹਾ ਜਿਹਾ ਪਾਣੀ ਪਾਉ ਅਤੇ ਮਿਸ਼ਰਣ ਨੂੰ ਲਗਭਗ 5 ਮਿੰਟ ਲਈ ਉਬਲਣ ਦਿਉ। ਮਿਸ਼ਰਣ ਵਿਚ 2 ਚਮਚ ਕਰੀਮ ਪਾਉ ਅਤੇ ਹੋਰ 5 ਮਿੰਟਾਂ ਲਈ ਪਕਾਉ। ਤਲੇ ਹੋਏ ਅੰਡਿਆਂ ਨੂੰ ਹੌਲੀ-ਹੌਲੀ ਵਾਪਸ ਫ਼ਰਾਈਪੈਨ ਵਿਚ ਪਾਉ ਅਤੇ ਉਨ੍ਹਾਂ ’ਤੇ ਥੋੜ੍ਹੀ ਕਰੀਮੀ ਸਾਸ ਪਾਉ। ਤਿਆਰ ਸਮੱਗਰੀ ਨੂੰ ਕੁੱਝ ਮਿੰਟਾਂ ਲਈ ਉਬਲਣ ਦਿਉ। ਤਿਆਰ ਹੋਣ ਤੋਂ ਬਾਅਦ ਫਿਰ ਗੈਸ ਬੰਦ ਕਰ ਦਿਉ। ਤੁਹਾਡੀ ਅੰਡਾ ਮਖਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਚੌਲ ਜਾਂ ਰੋਟੀ ਨਾਲ ਖਾਉ।