ਜਾਣੋ ਨਾਰੀਅਲ ਪਾਣੀ ਪੀਣ ਦਾ ਸਹੀ ਸਮਾਂ ਅਤੇ ਤਰੀਕਾ

ਏਜੰਸੀ

ਜੀਵਨ ਜਾਚ, ਖਾਣ-ਪੀਣ

ਨਾਰੀਅਲ ਪਾਣੀ ਪੀਣ ਦਾ ਸੱਭ ਤੋਂ ਠੀਕ ਸਮਾਂ ਸਵੇਰੇ ਦਾ ਹੀ ਹੰਦਾ ਹੈ। ਇਸਲਈ ਰੋਜ਼ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਵਰਕਆਉਟ ਦੇ ਸਮੇਂ...

photo

 

ਨਾਰੀਅਲ ਪਾਣੀ ਪੀਣ ਦਾ ਸੱਭ ਤੋਂ ਠੀਕ ਸਮਾਂ ਸਵੇਰੇ ਦਾ ਹੀ ਹੰਦਾ ਹੈ। ਇਸਲਈ ਰੋਜ਼ ਖਾਲੀ ਢਿੱਡ ਨਾਰੀਅਲ ਪਾਣੀ ਦਾ ਸੇਵਨ ਜ਼ਰੂਰ ਕਰੋ। ਇਸ ਤੋਂ ਇਲਾਵਾ ਵਰਕਆਉਟ ਦੇ ਸਮੇਂ ਜਾਂ ਬਾਅਦ ਵਿਚ, ਦੁਪਹਿਰ ਦੇ ਖਾਣ 'ਚ ਜਾਂ ਉਸ ਤੋਂ ਥੋੜ੍ਹਾ ਸਮੇਂ ਬਾਅਦ ਅਤੇ ਸ਼ਾਮ ਦੇ ਸਮੇਂ ਵੀ ਨਾਰੀਅਲ ਪਾਣੀ ਦਾ ਸੇਵਨ ਕਰੋ। ਇਸ ਨਾਲ ਤੁਹਾਡਾ ਭਾਰ ਤਾਂ ਕਾਬੂ ਹੁੰਦਾ ਹੀ ਹੈ ਨਾਲ ਹੀ ਇਸ ਤੋਂ ਸਰੀਰ ਨੂੰ ਊਰਜਾ ਵੀ ਮਿਲਦੀਆਂ ਹਨ। ਜਾਣੋ ਨਾਰੀਅਲ ਪਾਣੀ ਪੀਣ ਦੇ ਫ਼ਾਇਦੇ। 

ਗਰਮੀਆਂ 'ਚ ਨਾਰੀਅਲ ਪਾਣੀ ਦਾ ਸੇਵਨ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣ ਦਿੰਦਾ। ਸਰੀਰ 'ਚ ਪਾਣੀ ਦੀ ਕਮੀ ਹੋਣ 'ਤੇ ਤੁਹਾਨੂੰ ਡਾਇਰਿਆ ਅਤੇ ਦਸਤ ਵਰਗੀ ਸਮੱਸਿਆ ਹੋ ਜਾਂਦੀ ਹੈ। ਜੇਕਰ ਤੁਹਾਨੂੰ ਇਹ ਸਮੱਸਿਆ ਹੋ ਵੀ ਗਈ ਹੈ ਤਾਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਸਰੀਰ 'ਚ ਪਾਣੀ ਦੀ ਕਮੀ ਪੂਰੀ ਹੁੰਦੀ ਹੈ।  ਹਾਈ ਬੱਲਡ ਪ੍ਰੈਸ਼ਰ ਨੂੰ ਕਾਬੂ ਕਰਨ ਲਈ ਤੁਸੀਂ ਰੋਜ਼ ਨਾਰੀਅਲ ਪਾਣੀ ਦਾ ਸੇਵਨ ਕਰੋ।

ਇਸ 'ਚ ਮੌਜੂਦ ਵਿਟਾਮਿਨ ਸੀ, ਪੋਟੈਸ਼ਿਅਮ ਅਤੇ ਮੈਗਨੀਸ਼ਿਅਮ ਬੱਲਡ ਪ੍ਰੈਸ਼ਰ ਨੂੰ ਕਾਬੂ ਕਰਨ 'ਚ ਮਦਦਗਾਰ ਹੁੰਦੇ ਹਨ। ਨਾਰੀਅਲ ਪਾਣੀ 'ਚ ਮੌਜੂਦ ਐਂਟੀਆਕਸੀਡੈਂਟਸ, ਮੈਗਨੀਸ਼ਿਅਮ ਅਤੇ ਏਮਿਨੋ ਐਸਿਡ ਵਰਗੇ ਤੱਤ ਅਤੇ ਫ਼ੈਟ - ਫ਼ਰੀ ਹੋਣ ਕਾਰਨ ਇਹ ਕੋਲੈਸਟ੍ਰਾਲ ਪੱਧਰ ਨੂੰ ਕਾਬੂ ਕਰਦਾ ਹੈ। ਇਸ ਤੋਂ ਤੁਸੀਂ ਦਿਲ ਦੇ ਨਾਲ - ਨਾਲ ਕਈ ਸਿਹਤ ਸਮੱਸਿਆ ਤੋਂ ਬਚੇ ਰਹਿੰਦੇ ਹੋ। ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਵੀ ਨਾਰੀਅਲ ਦਾ ਪਾਣੀ ਇਕ ਵਧੀਆ ਉਪਾਅ ਹੈ।

ਹੈਂਗਓਵਰ ਹੋਣ 'ਤੇ ਸਿਰਫ਼ ਇਕ ਕਪ ਨਾਰੀਅਲ ਪਾਣੀ ਪੀਉ। ਤੁਹਾਡੀ ਇਹ ਸਮੱਸਿਆ ਦੂਰ ਹੋ ਜਾਵੇਗੀ। ਗਰਮੀਆਂ 'ਚ ਜ਼ਿਆਦਾ ਪਸੀਨਾ ਆਉਣ ਕਾਰਨ ਸਰੀਰ ਤੋਂ ਤਰਲ ਪਦਾਰਥ ਨਿਕਲ ਜਾਂਦੇ ਹਨ।  ਇਸ ਨਲਾ ਸਰੀਰ ਡੀ-ਹਾਈਡ੍ਰੇਟ ਹੋ ਜਾਂਦਾ ਹੈ ਅਤੇ ਤੁਹਾਨੂੰ ਦਸਤ, ਉਲਟੀ, ਸਿਰਦਰਦ ਵਰਗੀ ਪਰੇਸ਼ਾਨੀ ਹੋ ਜਾਂਦੀ ਹੈ। ਅਜਿਹੇ 'ਚ ਨਾਰੀਅਲ ਪਾਣੀ ਦਾ ਸੇਵਨ ਊਰਜਾ ਪੱਧਰ ਵਧਾਉਣ ਦੇ ਨਾਲ ਸਰੀਰ ਨੂੰ ਡੀ-ਹਾਈਡ੍ਰੇਟ ਹੋਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਬੱਲਡ ਸਰਕੂਲੇਸ਼ਨ ਨੂੰ ਵੀ ਠੀਕ ਰੱਖਦਾ ਹੈ।