ਗਰਮੀਆਂ ਵਿਚ ਲਾਭਦਾਇਕ ਹੈ ਤੋਰੀ ਦੀ ਸਬਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਤੋਰੀ ਦੀ ਤਸੀਰ ਠੰਢੀ ਹੁੰਦੀ ਹੈ।

Luffa is useful in summer

 

 ਮੁਹਾਲੀ : ਤੋਰੀ ਦੀ ਖੇਤੀ ਭਾਰਤ ਦੇ ਸਾਰੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਸਵਾਦ ਨੂੰ ਦੇਖਦੇ ਹੋਏ ਬਹੁਤੇ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ ਪਰ ਪੋਸ਼ਕਤਾ ਅਨੁਸਾਰ ਇਸ ਨੂੰ ਸੁਪਰ ਫ਼ੂਡ ਦਾ ਦਰਜਾ ਹਾਸਲ ਹੈ। ਬਰਸਾਤ ਦੇ ਮੌਸਮ ਵਿਚ ਇਸ ਸਬਜ਼ੀ ਦੀ ਵਰਤੋਂ ਸੱਭ ਤੋਂ ਵੱਧ ਹੁੰਦੀ ਹੈ। ਇਸ ਦੀ ਤਸੀਰ ਠੰਢੀ ਹੁੰਦੀ ਹੈ। ਆਉ ਜਾਣਦੇ ਹਾਂ ਤੋਰੀਆਂ ਖਾਣ ਦੇ ਫ਼ਾਇਦਿਆਂ ਬਾਰੇ :

ਤੋਰੀਆਂ ਦੀ ਵੇਲ ਜਾਂ ਪੱਤੇ ਚੂਰਨ ਬਣਾ ਕੇ ਗਾਂ ਦੇ ਦੁੱਧ ਵਿਚ ਮਿਲਾ ਕੇ ਲਗਾਤਾਰ ਕੁੱਝ ਦਿਨ ਪੀਣ ਨਾਲ ਗੁਰਦੇ ਦੀ ਪੱਥਰੀ ਗਲਣੀ ਸ਼ੁਰੂ ਹੋ ਜਾਂਦੀ ਹੈ। ਤੋਰੀਆਂ ਦੀ ਸਬਜ਼ੀ ਖਾਣ ਦੇ ਸ਼ੌਕੀਨ ਲੋਕਾਂ ਦੇ ਸਰੀਰ ਵਿਚ ਪੱਥਰੀ ਵੀ ਘੱਟ ਬਣਦੀ ਹੈ। ਉਮਰ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਅੱਜਕਲ ਆਮ ਗੱਲ ਬਣ ਗਈ ਹੈ। ਇਸ ਦਾ ਮੁੱਖ ਕਾਰਨ ਹੈ ਭੋਜਨ ਵਿਚ ਵਿਟਾਮਿਨਾਂ ਦੀ ਕਮੀ। ਤੋਰੀਆਂ ਵਿਚ ਉਹ ਸਾਰੇ ਵਿਟਾਮਿਨ ਅਤੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਵਾਲ ਕਾਲੇ ਰਖਦੇ ਹਨ।
ਬਹੁਤ ਸਾਰੇ ਲੋਕਾਂ ਨੂੰ ਇਹ ਤਕਲੀਫ਼ ਹੁੰਦੀ ਹੈ ਕਿ ਉਨ੍ਹਾਂ ਦੇ ਸਰੀਰ ਦੇ ਅੰਗਾਂ ’ਤੇ ਫੋੜੇ ਹੋ ਜਾਂਦੇ ਹਨ। ਪਰ ਉਨ੍ਹਾਂ ਦਾ ਮੂੰਹ ਨਹੀਂ ਬਣਦਾ ਜਿਸ ਦੇ ਚਲਦੇ ਉਹ ਫੁਟ ਕੇ ਖ਼ਤਮ ਨਹੀਂ ਹੁੰਦੇ। ਤੋਰੀ ਦੀ ਵੇਲ ਦੀ ਜੜ੍ਹ ਠੰਢੇ ਪਾਣੀ ਵਿਚ ਘਸਾ ਕੇ ਫੋੜੇ ’ਤੇ ਲਾਉਣ ਨਾਲ ਉਹ ਠੀਕ ਹੋ ਜਾਂਦੇ ਹਨ।

ਜ਼ਿਆਦਾ ਮੋਬਾਈਲ, ਟੀਵੀ ਦੇਖਣ ਨਾਲ ਜਾਂ ਨੀਂਦ ਦੀ ਕਮੀ ਨਾਲ ਅੱਖਾਂ ਦੇ ਰੋਹੇ ਥਲੜੇ ਪਾਸੇ ਤੋਂ ਫੁੱਲ ਜਾਂਦੇ ਹਨ। ਤੋਰੀ ਦੇ ਤਾਜ਼ੇ ਤੋੜੇ ਹੋਏ ਪੱਤਿਆਂ ਦਾ ਰਸ ਜਾਂ ਤਾਜ਼ੇ ਪੱਤੇ ਅੱਖਾਂ ’ਤੇ ਮੱਲਣ ਨਾਲ ਇਹ ਠੀਕ ਹੁੰਦੇ ਹਨ। ਤੋਰੀ ਠੰਢੀ ਹੁੰਦੀ ਹੈ ਪੇਟ ਦੀ ਜਲਣ ਅਤੇ ਐਸੀਡਿਟੀ ਹੋਵੇ, ਤਾਂ ਇਹ ਢਿੱਡ ਨੂੰ ਠੰਢਕ ਦਿੰਦੀ ਹੈ। ਤੋਰੀ ਦੇ ਪੱਤੇ ਅਤੇ ਬੀਜ ਪਾਣੀ ਵਿਚ ਪੀਸ ਕੇ ਚਮੜੀ ਤੇ ਲਗਾਉਣ ਨਾਲ ਦਦ, ਖੁਰਕ ਤੋਂ ਆਰਾਮ ਮਿਲਦਾ ਹੈ।