ਘਰ ਬੈਠੇ ਆਸਾਨੀ ਨਾਲ ਬਣਾਓ Mango Dessert Chaat

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਅੰਬ ਇਕ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ।

Mango Dessert Chaat

ਚੰਡੀਗੜ੍ਹ: ਅੰਬ ਇਕ ਅਜਿਹਾ ਫਲ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ। ਗਰਮੀ ਦੇ ਮੌਸਮ ਵਿਚ ਅੰਬ ਤੋਂ ਬਣੀ ਹਰ ਡਿਸ਼ ਸਾਰਿਆਂ ਨੂੰ ਪਸੰਦ ਆਉਂਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਮੈਂਗੋ ਡੈਜ਼ਰਟ ਚਾਟ (Mango Dessert Chaat) ਦੀ ਆਸਾਨ ਰੈਸਿਪੀ ਦੱਸਣ ਜਾ ਰਹੇ ਹਾਂ।

ਸਮੱਗਰੀ:

  • ਅੰਬ ਦੇ ਪੀਸ- 2 ਕੱਪ
  • ਚਾਟ ਮਸਾਲਾ- 1 / 2 ਚੱਮਚ
  • ਮਿਰਚ ਪਾਊਡਰ- 1 / 2 ਚੱਮਚ
  • ਚੀਨੀ- 1 / 2 ਚੱਮਚ tsp
  • ਗੱਚਕ (Chikki)- 100 ਗ੍ਰਾਮ
  • ਪੁਦੀਨੇ ਦੇ ਪੱਤੇ

ਵਿਧੀ

  • ਗੱਚਕ ਨੂੰ ਕਰੱਸ਼ ਕਰਕੇ ਟੈਕਸਚਰ ਬਣਾਓ।
  • ਇਕ ਕਟੋਰਾ ਲਓ। ਇਸ ਵਿਚ ਅੰਬ ਦੇ ਟੁਕੜੇ, ਚਾਟ ਮਸਾਲਾ, ਲਾਲ ਮਿਰਚ ਪਾਊਡਰ, ਚੀਨੀ, ਕਰੱਸ਼ ਕੀਤੀ ਹੋਈ ਗੱਚਕ ਅਤੇ ਪੁਦੀਨੇ ਦੇ ਪੱਤੇ ਪਾਓ।
  • ਹੁਣ ਇਸ ਨੂੰ ਸਹੀ ਤਰ੍ਹਾਂ ਮਿਲਾਓ ਤੇ ਚੰਗੀ ਤਰ੍ਹਾਂ ਦੇਖੋ ਕਿ ਅੰਬ ਇਸ ਵਿਚ ਮਿਕਸ ਹੋ ਜਾਵੇ।
  • ਇਸ ਨੂੰ ਅਨਾਰ, ਸੇਵ ਅਤੇ ਪੁਦੀਨੇ ਦੇ ਪੱਤਿਆਂ ਨਾਲ ਗਾਰਨਿਸ਼ ਕਰੋ।
  • ਮੈਂਗੋ ਚਾਟ ਬਣ ਕੇ ਤਿਆਰ ਹੈ।

ਸਾਡੀਆਂ ਹੋਰ Recipes ਦੇਖਣ ਲਈ ਇਸ ਪੇਜ ਨੂੰ ਫੋਲੋ ਕਰੋ: https://www.facebook.com/Hungervox