Food Recipes: ਘਰ ਵਿਚ ਅਸਾਨੀ ਨਾਲ ਬਣਾਓ ਮਸਾਲੇ ਵਾਲਾ ਕਰੇਲਾ
Food Recipes: ਘਰ ਵਿਚ ਅਸਾਨੀ ਨਾਲ ਬਣਾਓ ਮਸਾਲੇ ਵਾਲਾ ਕਰੇਲਾ
ਸਮੱਗਰੀ: ਕਰੇਲਾ-6, ਜ਼ੀਰਾ-2 ਛੋਟੇ ਚਮਚ, ਪਿਆਜ਼-1 (ਪਤਲਾ ਕੱਟਿਆ ਹੋਇਆ), ਵੇੇਸਣ- ਵੱਡੇ ਚਮਚ, ਹਲਦੀ ਪਾਊਡਰ-2 ਵੱਡੇ ਚਮਚ, ਲਾਲ ਮਿਰਚ ਪਾਊਡਰ- 1 ਵੱਡਾ ਚਮਚ, ਅਮਚੂਰ ਪਾਊਡਰ- 1 ਵੱਡਾ ਚਮਚ, ਧਨੀਆ ਪਾਊਡਰ-1 ਵੱਡਾ ਚਮਚ, ਨਮਕ ਸਵਾਦ ਅਨੁਸਾਰ, ਤੇਲ ਲੋੜ ਅਨੁਸਾਰ।
ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਕਰੇਲੇ ਨੂੰ ਛਿੱਲ ਕੇ ਇਸ ਦੇ ਬੀਜ ਵੱਖ ਕਰ ਕੇ ਗੋਲ ਆਕਾਰ ਵਿਚ ਕੱਟ ਲਉ। ਕਰੇਲੇ ਵਿਚ ਨਮਕ ਮਿਕਸ ਕਰ ਕੇ 2 ਘੰਟੇ ਤਕ ਪਕਾਉ। ਤੈਅ ਸਮੇਂ ਬਾਅਦ ਇਸ ਨੂੰ ਧੋ ਕੇ ਇਕ ਪਲੇਟ ਵਿਚ ਫੈਲਾ ਦਿਉ। ਹੁਣ ਮਸਾਲਾ ਬਣਾਉਣ ਲਈ ਇਕ ਫ਼ਰਾਈਪਿਨ ਵਿਚ ਤੇਲ ਗਰਮ ਕਰ ਕੇ ਉਸ ਵਿਚ ਜ਼ੀਰਾ ਭੁੰਨ ਲਉ। ਫਿਰ ਪਿਆਜ਼ ਪਾ ਕੇ ਹਲਕਾ ਭੂਰਾ ਹੋਣ ਤਕ ਪਕਾਉ। ਹੁਣ ਇਸ ਵਿਚ ਲਾਲ ਮਿਰਚ, ਹਲਦੀ ਪਾਊਡਰ, ਨਮਕ ਅਤੇ ਧਨੀਆ ਪਾਊਡਰ ਪਾ ਕੇ 1 ਮਿੰਟ ਤਕ ਪਕਾਉ। ਇਕ ਮਿੰਟ ਦੇ ਬਾਅਦ ਇਸ ਵਿਚ ਵੇਸਣ ਪਾ ਕੇ ਇਸ ਨੂੰ ਹਿਲਾਉਂਦੇ ਹੋਏ 10-12 ਮਿੰਟ ਤਕ ਪਕਾਉ। ਤਿਆਰ ਹੋਏ ਮਿਸ਼ਰਨ ਵਿਚ ਕਰੇਲਾ ਪਾਉ ਅਤੇ 10 ਮਿੰਟ ਤਕ ਪਕਾਉ। ਤੁਹਾਡਾ ਮਸਾਲਾ ਕਰੇਲਾ ਤਿਆਰ ਹੈ।