ਛੁੱਟੀ ਵਾਲਾ ਦਿਨ ਬਣਾਓ ਖਾਸ, ਘਰ 'ਚ ਇਸ ਤਰ੍ਹਾਂ ਬਣਾਓ ਮੋਮਜ਼ ਚਾਟ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੋਮੋਜ਼ ਚਾਟ ਬਣਾਉਣ ਵਿੱਚ ਤੇਲ ਦਾ ਪ੍ਰਯੋਗ ਬਹੁਤ ਹੀ ਘੱਟ ਹੁੰਦਾ ਹੈ ।

Recipe of Momos Chaat

ਮੋਮੋਜ਼ ਚਾਟ ਬਣਾਉਣ ਵਿੱਚ ਤੇਲ ਦਾ ਪ੍ਰਯੋਗ ਬਹੁਤ ਹੀ ਘੱਟ ਹੁੰਦਾ ਹੈ ।  ਇਸ ਲਈ ਤੁਸੀ ਇਸ ਨੂੰ ਸੌਖੇ ਤਰੀਕੇ ਨਾਲ ਘਰ 'ਚ ਹੀ ਬਣਾ ਸਕਦੇ ਹੋ ।  ਛੁੱਟੀ ਵਾਲੇ ਦਿਨ ਪੂਰਾ ਪਰਿਵਾਰ ਘਰ 'ਚ ਹੀ ਹੁੰਦਾ ਹੈ। ਇਸ ਲਈ ਚਾਟ ਬਣਾਓ ਅਤੇ ਪਰਿਵਾਰ ਨਾਲ ਬੈਠ ਕੇ ਇਸ ਦਾ ਮਜ਼ਾ ਲਓ।  

ਸਮਗਰੀ  -  ਮੈਦਾ 350 ਗ੍ਰਾਮ ,  ਬੇਕਿੰਗ ਸੋਡਾ 1 / 2 ਚਮਚ ,  ਲੂਣ 1 ਚਮਚ ,  ਤੇਲ 1 ਵੱਡਾ ਚਮਚ ,  ਪਾਣੀ 150 ਮਿਲੀਲੀਟਰ ,  ਅਦਰਕ 2 ਚਮਚ ,  ਲਸਣ 2 ਚਮਚ ,  ਹਰੀ ਮਿਰਚ 1 ਚਮਚ ,  ਪਿਆਜ 75 ਗ੍ਰਾਮ ,  ਗਾਜਰ 40 ਗ੍ਰਾਮ,  ਗੋਭੀ 70 ਗ੍ਰਾਮ, ਹਰੇ ਪਿਆਜ 35 ਗ੍ਰਾਮ ,  ਲੂਣ 1 / 2 ਚਮਚ ,  ਸੋਇਆ ਸਾਸ 1 ਚਮਚ , ਪਾਣੀ ਬਰਸ਼ਿੰਗ  ਦੇ ਲਈ , ਤਲਣ ਲਈ ਤੇਲ , ਦਹੀ ਅਤੇ ਮੋਮੋਜ ਚਟਨੀ ਗਾਰਨਿਸ਼ਿੰਗ ਲਈ , ਮਿੱਠੀ ਚਟਨੀ , ਪਿਆਜ , ਹਰੇ ਪਿਆਜ ਅਤੇ ਸਜਾਵਟ ਦੇ ਲਈ ।

ਬਣਾਉਣ ਦਾ ਤਰੀਕਾ  -  ਕਟੋਰੇ ਵਿੱਚ ਮੈਦਾ , ਲੂਣ , ਬੇਕਿੰਗ ਸੋਡਾ ਅਤੇ ਪਾਣੀ ਪਾ ਕੇ ਮੁਲਾਇਮ ਆਟਾ ਗੁੰਨ ਲਵੋ ਅਤੇ 30 ਮਿੰਟ ਲਈ ਆਟਾ ਰੱਖ ਦਿਓ ।  ਇੱਕ ਪੈਨ ਵਿਚ ਤੇਲ ਗਰਮ ਕਰੋ ਉਸ ਵਿਚ ਲਸਣ ਅਤੇ ਅਦਰਕ ਪਾ ਕੇ 2 - 3 ਮਿੰਟ ਲਈ ਭੁੰਨੋ ।  ਹਰੀ ਮਿਰਚ ਅਤੇ ਪਿਆਜ ਪਾ ਕੇ ਭੁੰਨ ।  ਫਿਰ ਗਾਜਰ , ਗੋਭੀ ਅਤੇ ਹਰੇ ਪਿਆਜ ਪਾ ਕੇ ਇਸ ਨੂੰ 5 - 7 ਮਿੰਟ ਲਈ ਪਕਾਓ ।  ਹੁਣ ਲੂਣ ,  ਸੋਇਆ ਸਾਸ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ 3 - 5 ਮਿੰਟ ਲਈ ਕੁਕ ਕਰੋ ਅਤੇ ਗੈਸ ਤੋਂ ਉਤਾਰ ਕੇ ਥੋੜ੍ਹਾ ਠੰਡਾ ਹੋਣ ਦਿਓ ।

 ਇਸ ਤੋਂ  ਬਾਅਦ ਮੈਦੇ ਦੇ ਛੋਟੇ ਗੋਲੇ ਬਣਾ ਉਸ ਨੂੰ ਬੇਲ ਕੇ ਮੋਮੋਜ਼ ਦੀ ਸ਼ੇਪ ਦਿਓ ਅਤੇ ਸਬਜ਼ੀਆਂ ਦਾ ਬਨਾਇਆ ਮਿਸ਼ਰਣ ਭਰੋ। ਕਿਨਾਰਿਆਂ ਨੂੰ ਸੀਲ ਕਰਨ ਲਈ ਉਸ ਉੱਤੇ ਕੁੱਝ ਪਾਣੀ ਲਗਾਓ ਤਾ ਕਿ ਮਿਸ਼ਰਣ ਬਾਹਰ ਨਾ ਨਿਕਲੇ । ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਸੋਨੇ-ਰੰਗਾ ਭੂਰਾ ਅਤੇ ਕੁਰਕੁਰਾ ਹੋਣ ਤੱਕ ਇਨ੍ਹਾਂ ਨੂੰ ਡੀਪ ਫਰਾਈ ਕਰੋ  ਅਤੇ ਟਿਸ਼ੂ ਉੱਤੇ ਕੱਢ ਲਓ  ।  ਇਸ ਤੋਂ ਬਾਅਦ ਸਵਾਦ ਅਨੁਸਾਰ ਇਸ ਉੱਤੇ ਦਹੀ ,  ਮੋਮੋਜ਼ ਚਟਨੀ,  ਮਿੱਠੀ ਚਟਨੀ ,  ਪਿਆਜ ,  ਹਰਾ ਪਿਆਜ ਅਤੇ ਸੇਵ ਪਾ ਕੇ ਇਸ ਨੂੰ ਗਾਰਨਿਸ਼ ਕਰ ਕੇ ਸਰਵ ਕਰੋ ।