Toffee Banana Recipe: ਘਰ ਵਿਚ ਬਣਾਉ ਬਨਾਨਾ ਟਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

1 ਕੇਲਾ (ਚਾਰ ਟੁਕੜਿਆਂ ਵਿਚ ਕਟਿਆ ਹੋਇਆ), 20 ਗ੍ਰਾਮ ਮੈਦਾ, 20 ਗ੍ਰਾਮ ਕਾਰਨਫ਼ਲੋਰ, 2 ਚੱਮਚ ਚੀਨੀ, 2 ਛੋਟੇ ਚੱਮਚ ਤਿਲ, ਤਲਣ ਲਈ ਤੇਲ।

Toffee Banana Recipe: Make banana toffee at home

ਘਰ ਵਿਚ ਬਣਾਉ ਬਨਾਨਾ ਟਾਫ਼ੀ


ਸਮੱਗਰੀ : 1 ਕੇਲਾ (ਚਾਰ ਟੁਕੜਿਆਂ ਵਿਚ ਕਟਿਆ ਹੋਇਆ), 20 ਗ੍ਰਾਮ ਮੈਦਾ, 20 ਗ੍ਰਾਮ ਕਾਰਨਫ਼ਲੋਰ, 2  ਚੱਮਚ ਚੀਨੀ, 2 ਛੋਟੇ ਚੱਮਚ ਤਿਲ, ਤਲਣ ਲਈ ਤੇਲ।


ਸ਼ੂਗਰ ਕੈਰੇਮਲ ਬਣਾਉਣ ਲਈ : 1 ਕੱਪ ਪਾਣੀ, 3 ਛੋਟੇ ਚੱਮਚ ਚੀਨੀ।


ਬਣਾਉਣ ਦਾ ਢੰਗ : ਮੈਦੇ ਵਿਚ ਕਾਰਨਫ਼ਲੋਰ ਮਿਲਾ ਲਉ। ਫਿਰ ਇਸ ਵਿਚ ਚੀਨੀ ਅਤੇ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਉ। ਹੁਣ ਕੇਲੇ ਦਾ ਛਿਲਕਾ ਉਤਾਰ ਕੇ ਚਾਰ ਹਿੱਸਿਆਂ ਵਿਚ ਕੱਟ ਲਉ। ਇਸ ਨੂੰ ਮੈਦੇ ਦੇ ਘੋਲ ਵਿਚ ਲਪੇਟ ਕੇ ਸੁਨਹਿਰਾ ਹੋਣ ਤਕ ਤਲ ਲਉ।


ਹੁਣ ਸ਼ੂਗਰ ਕੈਰੇਮਲ ਲਈ ਇਕ ਪੈਨ ਵਿਚ ਪਾਣੀ ਅਤੇ ਚੀਨੀ ਪਾ ਕੇ ਮੱਠੇ ਸੇਕ ’ਤੇ ਰੱਖੋ। ਇਸ ਨੂੰ ਲਗਾਤਾਰ ਹਿਲਾਉਂਦੇ ਰਹੋ ਤੇ ਜਦੋਂ ਇਹ ਉਬਲਣ ਲੱਗ ਜਾਏ ਤਾਂ ਇਸ ਵਿਚ ਤਿਲ ਪਾ ਦਿਉ। ਫਿਰ ਇਸ ਵਿਚ ਪਹਿਲਾਂ ਤਿਆਰ ਕੀਤੀ ਬਨਾਨਾ ਟਾਫ਼ੀ ਪਾ ਕੇ ਹਿਲਾਉ। ਪੈਨ ਨੂੰ ਤੁਰਤ ਹੀ ਅੱਗ ਤੋਂ ਉਤਾਰ ਕੇ ਬਰਫ਼ ਦੇ ਪਾਣੀ ਵਿਚ ਰੱਖੋ ਤਾਕਿ ਟਾਫ਼ੀ ਇਕ ਦੂਸਰੇ ਨਾਲ ਚਿਪਕੇ ਨਾ।