ਘਰ 'ਚ ਆਸਾਨੀ ਨਾਲ ਬਣਾਓ ਪਨੀਰ ਟਿੱਕਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਹੁੰਦਾ ਹੈ ਬੇਹੱਦ ਸਵਾਦ

Make paneer tikka easily at home

 

ਸਮੱਗਰੀ: 500 ਗ੍ਰਾਮ ਪਨੀਰ, 10 ਗ੍ਰਾਮ ਅਦਰਕ, 100 ਗ੍ਰਾਮ ਪਿਆਜ਼, 20 ਗ੍ਰਾਮ ਹਰਾ ਧਨੀਆ, 1 ਚਮਚ ਚਾਟ ਮਸਾਲਾ, 100 ਗ੍ਰਾਮ ਅਨਾਰ ਦੇ ਬੀਜ, 1 ਚਮਚ ਲੂਣ (ਸਵਾਦ ਅਨੁਸਾਰ), 5 ਤਾਜ਼ੀਆਂ ਪੀਸੀਆਂ ਹਰੀਆਂ ਮਿਰਚਾਂ, 100 ਮਿਲੀਲੀਟਰ ਤਾਜ਼ਾ ਕਰੀਮ, 1 ਚਮਚ ਗਰਮ ਮਸਾਲਾ ਪਾਊਡਰ

 

ਬਣਾਉਣ ਦੀ ਵਿਧੀ:  ਸੱਭ ਤੋਂ ਪਹਿਲਾਂ 400 ਗ੍ਰਾਮ ਪਨੀਰ ਨੂੰ ਕਿਊਬ ’ਚ ਕੱਟ ਕੇ ਰੱਖੋ। 100 ਗ੍ਰਾਮ ਪਨੀਰ ਨੂੰ ਛਾਣ ਕੇ ਪੀਸ ਲਉ। ਇਸ ਤੋਂ ਬਾਅਦ ਪਿਆਜ਼, ਧਨੀਆ ਅਤੇ ਅਦਰਕ ਨੂੰ ਬਾਰੀਕ ਕੱਟ ਲਉ। ਹਰੀਆਂ ਮਿਰਚਾਂ ਨੂੰ ਪੀਸ ਕੇ ਮਿਸ਼ਰਣ ਬਣਾ ਲਉ। ਥੋੜ੍ਹਾ ਜਿਹਾ ਪੀਸਿਆ ਹੋਇਆ ਪਨੀਰ ਮੈਸ਼ ਕਰੋ ਅਤੇ ਬਾਰੀਕ ਕੱਟਿਆ ਹੋਇਆ ਅਦਰਕ, ਨਮਕ, ਤਾਜ਼ੇ ਅਨਾਰ ਦੇ ਦਾਣੇ, ਹਰੀ ਮਿਰਚ ਅਤੇ ਹਰਾ ਧਨੀਆ ਪਾਉ ਅਤੇ ਇਸ ਨੂੰ ਮਿਲਾਉ।

 

 

ਇਸ ਮਿਸ਼ਰਣ ਨੂੰ ਪਨੀਰ ਦੇ ਟੁਕੜਿਆਂ ਨਾਲ ਮਿਲਾਉ। ਹੁਣ ਪੀਸਿਆ ਹੋਇਆ ਪਨੀਰ, ਤਾਜ਼ੀ ਕਰੀਮ, ਨਮਕ, ਕੱਟਿਆ ਹੋਇਆ ਧਨੀਆ ਅਤੇ ਚੁਟਕੀ ਭਰ ਗਰਮ ਮਸਾਲਾ ਪਾ ਕੇ ਮੈਰੀਨੇਡ ਤਿਆਰ ਕਰੋ। ਹੁਣ ਇਸ ਨੂੰ ਕੁੱਝ ਦੇਰ ਲਈ ਫ਼ਰਿਜ ਵਿਚ ਰੱਖੋ। ਥੋੜ੍ਹੀ ਦੇਰ ਬਾਅਦ ਇਸ ਨੂੰ ਕੱਢ ਲਉ ਅਤੇ ਘੱਟ ਅੱਗ ’ਤੇ ਭੁੰਨ ਲਉ। ਪਨੀਰ ਦੇ ਕਿਊਬ ਦੇ ਮਿਸ਼ਰਣ ’ਤੇ ਮੈਰੀਨੇਟ ਕੀਤਾ ਮਸਾਲਾ ਲਗਾਉ ਅਤੇ 30 ਮਿੰਟ ਲਈ ਫ਼ਰਿਜ ਵਿਚ ਰੱਖੋ।

 

ਇਸ ਨਾਲ ਪਨੀਰ ’ਤੇ ਮਸਾਲਾ ਚੰਗੀ ਤਰ੍ਹਾਂ ਸੈੱਟ ਹੋ ਜਾਵੇਗਾ। ਇਸ ਤੋਂ ਬਾਅਦ ਇਕ ਨਾਨ-ਸਟਿਕ ਫ਼ਰਾਈਪੈਨ ਨੂੰ ਕੱਢ ਲਉ। ਇਸ ’ਤੇ ਮੱਖਣ ਪਾਉ ਅਤੇ ਪਨੀਰ ਨੂੰ ਫ਼ਰਾਈਪੈਨ ਵਿਚ ਪਾ ਦਿਉ। ਇਸ ਨੂੰ ਭੂਰਾ ਹੋਣ ਤਕ ਫ਼ਰਾਈ ਕਰੋ। ਜਦੋਂ ਇਹ ਪੂਰੀ ਤਰ੍ਹਾਂ ਸੁਨਹਿਰੀ ਅਤੇ ਕੁਰਕੁਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਤੁਹਾਡਾ ਪਨੀਰ ਟਿੱਕਾ ਬਣ ਕੇ ਤਿਆਰ ਹੈ।