ਘਰ ਵਿਚ ਆਸਾਨੀ ਨਾਲ ਬਣਾਉ ਮਸਾਲਾ ਪਾਪੜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ।

Make masala papad easily at home

 

ਸਮੱਗਰੀ: ਪਾਪੜ-4, ਬਾਰੀਕ ਕਟਿਆ ਪਿਆਜ਼- 2 ਚਮਚ, ਟਮਾਟਰ ਬਾਰੀਕ ਕਟਿਆ ਹੋਇਆ - 2 ਚਮਚ, ਹਰੀ ਮਿਰਚ ਕੱਟੀ ਹੋਈ - 1, ਚਾਟ ਮਸਾਲਾ - 1/4 ਚਮਚ, ਹਰਾ ਧਨੀਆ ਕਟਿਆ ਹੋਇਆ - 1 ਚਮਚ, ਲਾਲ ਮਿਰਚ ਪਾਊਡਰ - 1/4 ਚਮਚ

ਬਣਾਉਣ ਦੀ ਵਿਧੀ: ਮਸਾਲਾ ਪਾਪੜ ਬਣਾਉਣ ਲਈ ਤੁਸੀਂ ਮੁੰਗੀ ਜਾਂ ਵੇਸਣ ਦੇ ਪਾਪੜ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਸੱਭ ਤੋਂ ਪਹਿਲਾਂ ਇਕ ਕੜਾਹੀ ਵਿਚ ਤੇਲ ਪਾ ਕੇ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਅਤੇ ਧੂੰਆਂ ਨਿਕਲਣ ਲੱਗੇ ਤਾਂ ਇਸ ਵਿਚ ਪਾਪੜ ਪਾ ਕੇ ਭੁੰਨ ਲਉ। ਕੁੱਝ ਹੀ ਸਕਿੰਟਾਂ ਵਿਚ ਪਾਪੜ ਤਲਿਆ ਜਾਵੇਗਾ। ਇਸ ਤੋਂ ਬਾਅਦ ਇਸ ਦਾ ਤੇਲ ਕੱਢ ਕੇ ਇਸ ਨੂੰ ਕੱਢ ਲਉ ਅਤੇ ਪਲੇਟ ਵਿਚ ਰੱਖ ਲਉ। ਇਸੇ ਤਰ੍ਹਾਂ ਸਾਰੇ ਪਾਪੜ ਨੂੰ ਭੁੰਨ ਲਉ। ਹੁਣ ਤਲੇ ਹੋਏ ਪਾਪੜ ’ਤੇ ਬਾਰੀਕ ਕੱਟਿਆ ਪਿਆਜ਼, ਟਮਾਟਰ, ਮਿਰਚ, ਬਾਰੀਕ ਸੇਬ ਪਾਉ ਅਤੇ ਚੰਗੀ ਤਰ੍ਹਾਂ ਫੈਲਾਉ। ਇਸ ਤੋਂ ਬਾਅਦ ਇਸ ’ਤੇ ਲਾਲ ਮਿਰਚ ਪਾਊਡਰ ਛਿੜਕੋ। ਫਿਰ ਇਸ ਵਿਚ ਚਾਟ ਮਸਾਲਾ ਪਾਉ। ਅੰਤ ਵਿਚ, ਪਾਪੜ ਨੂੰ ਉਬਲੇ ਹੋਏ ਮੁੰਗਫਲੀ ਅਤੇ ਕੱਟੇ ਹੋਏ ਧਨੀਏ ਦੀਆਂ ਪੱਤੀਆਂ ਨਾਲ ਸਜਾਵਟ ਕਰੋ। ਤੁਹਾਡਾ ਮਸਾਲਾ ਪਾਪੜ ਬਣ ਕੇ ਤਿਆਰ ਹੈ।