ਕਟਹਲ ਤੋਂ ਸਬਜ਼ੀ ਹੀ ਨਹੀਂ ਬਲਕਿ ਬਣ ਸਕਦੀਆਂ ਹਨ ਹੋਰ ਵੀ ਕਈ ਸਬਜ਼ੀਆਂ, ਆਉ ਜਾਣਦੇ ਹਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਇਸ ਨੂੰ ਤੁਸੀਂ ਫਲ ਕਹੋ ਜਾਂ ਸਬਜ਼ੀ ਪਰ ਇਸ ਨੂੰ ਖਾਣ ਦੇ ਫ਼ਾਇਦੇ ਨਹੀਂ ਬਦਲ ਸਕਦੇ

photo

 

ਕਟਹਲ ਨੂੰ ਸਬਜ਼ੀ ਕਹੀਏ ਜਾਂ ਫਲ, ਇਹ ਬਹਿਸ ਲਗਭਗ ਹਰ ਕਿਸੇ ਨੇ ਕਦੇ ਨਾ ਕਦੇ ਜ਼ਰੂਰ ਕੀਤੀ ਹੋਵੇਗੀ। ਇਸ ਨੂੰ ਤੁਸੀਂ ਫਲ ਕਹੋ ਜਾਂ ਸਬਜ਼ੀ ਪਰ ਇਸ ਨੂੰ ਖਾਣ ਦੇ ਫ਼ਾਇਦੇ ਨਹੀਂ ਬਦਲ ਸਕਦੇ। ਕਟਹਲ ਨੂੰ ਕਈ ਤਰੀਕਿਆਂ ਨਾਲ ਬਣਾਇਆ ਤੇ ਖਾਇਆ ਜਾ ਸਕਦਾ ਹੈ। ਕਟਹਲ ਆਕਾਰ ਵਿਚ ਛੋਟੇ ਅਤੇ ਵੱਡੇ ਦੋਵੇਂ ਹੋ ਸਕਦੇ ਹਨ। ਇਸ ਫਲ ਦੀ ਬਾਹਰੀ ਚਮੜੀ ਤਿੱਖੀ ਹੁੰਦੀ ਹੈ। ਕਟਹਲ ਨੂੰ ਦੁਨੀਆਂ ਦੇ ਸੱਭ ਤੋਂ ਵੱਡੇ ਅਤੇ ਭਾਰੇ ਫਲਾਂ ਵਿਚ ਗਿਣਿਆ ਜਾਂਦਾ ਹੈ। ਇਹ ਫਲ ਪੱਕਣ ’ਤੇ ਬਹੁਤ ਮਿੱਠਾ ਅਤੇ ਸਵਾਦ ਲਗਦਾ ਹੈ। ਪੱਕਣ ’ਤੇ ਇਹ ਫਲ ਅੰਦਰੋਂ ਪੀਲਾ ਪੈ ਜਾਂਦਾ ਹੈ, ਜਿਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਕਟਹਲ ਦੇ ਅਲੱਗ ਅਲੱਗ ਪ੍ਰਯੋਗਾਂ ਬਾਰੇ ਦਸਾਂਗੇ:

ਕਟਹਲ ਦੀ ਸਬਜ਼ੀ: ਕਟਹਲ ਦੀ ਸਬਜ਼ੀ ਬਣਾਉਣ ਲਈ ਪਹਿਲਾਂ ਕਟਹਲ ਦੀ ਮੋਟੀ ਚਮੜੀ ਨੂੰ ਹਟਾਉ ਅਤੇ ਫਿਰ ਕਟਹਲ ਦੇ ਟੁਕੜਿਆਂ ਨੂੰ ਫ੍ਰਾਈ ਕਰ ਲਵੋ। ਟਮਾਟਰ, ਪਿਆਜ਼ ਅਤੇ ਮਸਾਲਿਆਂ ਤੋਂ ਗ੍ਰੇਵੀ ਤਿਆਰ ਕਰਨ ਤੋਂ ਬਾਅਦ, ਇਸ ਵਿਚ ਤਲੇ ਹੋਏ ਕਟਹਲ ਪਾਉ ਅਤੇ ਫਿਰ ਪਕਾਉ। ਸਬਜ਼ੀ ਪਕਾਉਣ ਤੋਂ ਬਾਅਦ, ਇਸ ਨੂੰ ਧਨੀਏ ਨਾਲ ਸਜਾਵਟ ਕਰੋ ਅਤੇ ਇਸ ਨੂੰ ਰੋਟੀ ਜਾਂ ਪਰੌਂਠੇ ਨਾਲ ਖਾਉ।

ਕਟਹਲ ਦਾ ਅਚਾਰ: ਕਟਹਲ ਦਾ ਅਚਾਰ ਓਨਾ ਹੀ ਸਵਾਦ ਹੈ ਜਿੰਨਾ ਕਿ ਕਟਹਲ ਦੀ ਸਬਜ਼ੀ ਹੁੰਦੀ ਹੈ। ਇਸ ਨੂੰ ਬਣਾਉਣ ਲਈ ਤੁਸੀਂ ਸਵਾਦ ਦੇ ਹਿਸਾਬ ਨਾਲ ਮਸਾਲਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਸਰ੍ਹੋਂ ਦੇ ਤੇਲ, ਹਲਦੀ, ਕਲੋਂਜੀ, ਹਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕਟਹਲ ਕਬਾਬ: ਜਿਹੜੇ ਲੋਕ ਚਿਕਨ ਕਬਾਬ ਅਤੇ ਮਟਨ ਕਬਾਬ ਪਸੰਦ ਕਰਦੇ ਹਨ ਉਹ ਕਟਹਲ ਕਬਾਬ ਦਾ ਸੁਆਦ ਵੀ ਜ਼ਰੂਰ ਪਸੰਦ ਕਰਨਗੇ। ਕਟਹਲ ਦੇ ਨਾਲ-ਨਾਲ ਉਬਾਲੇ ਹੋਏ ਛੋਲਿਆਂ ਦੀ ਦਾਲ ਅਤੇ ਮਸਾਲਿਆਂ ਦੀ ਵਰਤੋਂ ਕਟਹਲ ਕਬਾਬ ਬਣਾਉਣ ਲਈ ਕੀਤੀ ਜਾਂਦੀ ਹੈ।