ਘਰ ਦੀ ਰਸੋਈ ਵਿਚ ਬਣਾਉ ਲੱਸਣ ਮੇਥੀ ਪਨੀਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਖਾਣ ਵਿਚ ਹੁੰਦੈ ਬਹੁਤ ਸਵਾਦ

Make garlic fenugreek cheese at home

ਸਮੱਗਰੀ: 4 ਚਮਚ ਤੇਲ, 3 ਚਮਚ ਲੱਸਣ, 130 ਗ੍ਰਾਮ ਪਿਆਜ਼, 75 ਮਿਲੀਲੀਟਰ ਦਹੀਂ, 1 ਚਮਚ ਮੈਦਾ, 2 ਚਮਚ ਧਨੀਆ, 1/2 ਚਮਚ ਹਲਦੀ, 1 ਚਮਚ ਮਿਰਚ, 1/2 ਚਮਚ ਗਰਮ ਮਸਾਲਾ, 1 ਚਮਚ ਨਮਕ, 30 ਮਿਲੀਲੀਟਰ ਪਾਣੀ, 250 ਗ੍ਰਾਮ ਪਨੀਰ, 2 ਚਮਚ ਤਾਜ਼ਾ ਕ੍ਰੀਮ, 2 ਚਮਚ ਮੇਥੀ ਦੇ ਸੁੱਕੇ ਪੱਤੇ, 1 ਚਮਚ ਸ਼ਹਿਦ, 100 ਮਿਲੀਲਟਰ ਪਾਣੀ, ਚਟਨੀ ਬਣਾਉਣ ਲਈ- 1 ਚਮਚ ਘਿਉ, 1 ਚਮਚ ਲੱਸਣ।


ਵਿਧੀ: ਸੱਭ ਤੋਂ ਪਹਿਲਾਂ ਇਕ ਪੈਨ ਵਿਚ ਤੇਲ ਪਾ ਕੇ ਲੱਸਣ ਦਾ ਪੇਸਟ ਪਾ ਕੇ ਹਲਕਾ ਭੁੰਨ ਲਉ ਅਤੇ ਇਸ ਵਿਚ ਪਿਆਜ਼ ਪਾ ਕੇ ਇਸ ਨੂੰ ਹਲਕਾ ਗੁਲਾਬੀ ਹੋਣ ਤਕ ਭੁੰਨ ਲਉ। ਫਿਰ ਇਕ ਕੌਲੀ ਵਿਚ ਦਹੀਂ ਅਤੇ ਮੈਦਾ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਤੋਂ ਬਾਅਦ ਇਸ ਨੂੰ ਕੜਾਹੀ ਵਿਚ ਹੀ ਪਾ ਲਉ। ਇਸ ਵਿਚ ਧਨੀਆ ਪਾਊਡਰ, ਲਾਲ ਮਿਰਚ, ਹਲਦੀ, ਗਰਮ ਮਸਾਲਾ ਅਤੇ ਨਮਕ ਪਾ ਕੇ ਇਸ ਨੂੰ ਰਲਾ ਲਉ।


ਇਸ ਤੋਂ ਬਾਅਦ ਇਸ ਵਿਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਪੱਕਣ ਦਿਉ। ਫਿਰ ਇਸ ਵਿਚ ਪਨੀਰ, ਕ੍ਰੀਮ, ਸੁੱਕੀ ਮੇਥੀ ਦੇ ਪੱਤੇ, ਨਿੰਬੂ ਦਾ ਰਸ, ਸ਼ਹਿਦ ਪਾ ਕੇ ਚੰਗੀ ਤਰ੍ਹਾਂ ਨਾਲ ਰਲਾ ਲਉ। ਇਸ ਵਿਚ ਫਿਰ 10 ਮਿਲੀਲੀਟਰ ਪਾਣੀ ਪਾ ਦਿਉ ਅਤੇ ਗਾੜ੍ਹਾ ਹੋਣ ਤਕ ਪਕਾਉ। ਜਦੋਂ ਪਾਣੀ ਗਾੜ੍ਹਾ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਉ। ਇਕ ਪੈਨ ਵਿਚ 1 ਚਮਚ ਘਿਉ ਪਾ ਕੇ ਇਸ ਵਿਚ ਲੱਸਣ ਨੂੰ ਹਲਕਾ ਭੁੰਨ ਲਉ। ਇਸ ਚਟਣੀ ਨੂੰ ਫਿਰ ਪਨੀਰ ਦੇ ਉਪਰ ਪਾ ਦਿਉ ਅਤੇ ਪਰੋਸੋ।