ਜਾਣੋ ਰੋਜ਼ ਇਕ ਗਲਾਸ ਲੱਸੀ ਪੀਣ ਦੇ ਫ਼ਾਇਦੇ

ਏਜੰਸੀ

ਜੀਵਨ ਜਾਚ, ਖਾਣ-ਪੀਣ

ਗਰਮੀਆਂ ਦੇ ਦਿਨਾਂ ਵਿਚ ਤੇਜ਼ ਧੁੱਪ ਤੋਂ ਬਚਨ ਲਈ ਲੋਕ ਲੱਸੀ ਦਾ ਸੇਵਨ ਕਰਦੇ ਹਨ। ਲੱਸੀ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਪੋਸ਼ਣ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ। ਜਿਵੇਂ...

photo

 

ਗਰਮੀਆਂ ਦੇ ਦਿਨਾਂ ਵਿਚ ਤੇਜ਼ ਧੁੱਪ ਤੋਂ ਬਚਨ ਲਈ ਲੋਕ ਲੱਸੀ ਦਾ ਸੇਵਨ ਕਰਦੇ ਹਨ। ਲੱਸੀ ਦਾ ਸੇਵਨ ਕਰਨ ਨਾਲ ਤੁਹਾਨੂੰ ਕਈ ਪੋਸ਼ਣ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ। ਜਿਵੇਂ ਕੈਲਸ਼ਿਅਮ, ਪੋਟੈਸ਼ਿਅਮ, ਫ਼ਾਸਫ਼ੋਰਸ ਆਦਿ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਇਸ ਨੂੰ ਪੀਣ ਦੇ ਕਈ ਫ਼ਾਇਦੇ ਹਨ। ਲੱਸੀ 'ਚ ਮੌਜੂਦ ਇਲੈਕਟ੍ਰੋਲਾਇਟ ਅਤੇ ਪਾਣੀ ਦੀ ਮਾਤਰਾ ਤੁਹਾਡੇ ਸਰੀਰ ਦੀ ਨਮੀ ਨੂੰ ਬਣਾਏ ਰੱਖਦੇ ਹਨ।

ਨਾਲ ਹੀ ਸਰੀਰ ਦੀ ਗਰਮੀ ਨੂੰ ਵੀ ਕਾਬੂ ਰੱਖਦੀ ਹੈ। ਲੈਕਟਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਪ੍ਰਤੀਕਰਮ ਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ। ਲੱਸੀ 'ਚ ਚੰਗੇ ਬੈਕਟੀਰੀਆ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਕਾਰਨ ਇਸ ਦੇ ਸੇਵਨ ਤੋਂ ਪੂਰਾ ਪਾਚਣ ਤੰਤਰ ਦੁਰੁਸਤ ਰਹਿੰਦਾ ਹੈ। ਜੇਕਰ ਤੁਹਾਨੂੰ ਢਿੱਡ ਨਾਲ ਜੁਡ਼ੀ ਕੋਈ ਮੁਸ਼ਕਿਲ ਹੈ ਤਾਂ ਇਕ ਗਲਾਸ ਲੱਸੀ ਪੀ ਲਵੋ ਕੁੱਝ ਹੀ ਦੇਰ 'ਚ ਤਕਲੀਫ਼ ਦੂਰ ਹੋ ਜਾਵੇਗੀ। ਦੁਪਹਿਰ ਦੇ ਖਾਣੇ ਤੋਂ ਬਾਅਦ ਇਸ ਦਾ ਸੇਵਨ ਸੱਭ ਤੋਂ ਉਪਯੁਕਤ ਮੰਨਿਆ ਜਾਂਦਾ ਹੈ।

ਜੋ ਲੋਕ ਹਮੇਸ਼ਾ ਐਸਿਡਿਟੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ ਉਨ੍ਹਾਂ ਨੂੰ ਲੱਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਲੱਸੀ ਦੀ ਤਾਸੀਰ ਠੰਡੀ ਹੁੰਦੀ ਹੈ ਜਿਸ ਕਾਰਨ ਛਾਤੀ 'ਚ ਜਲਨ ਜਾਂ ਬਦਹਜ਼ਮੀ ਦੀ ਸਮੱਸਿਆ ਤੋਂ ਰਾਹਤ ਦਿਵਾਉਣ 'ਚ ਇਹ ਬਹੁਤ ਅਸਰਦਾਰ ਹੈ। ਲੱਸੀ 'ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਫ਼ੈਟ ਵੀ ਨਹੀਂ ਹੁੰਦਾ ਹੈ। ਇਹ ਫ਼ੈਟ ਜੋ ਆਮ ਤੌਰ 'ਤੇ ਢਿੱਡ ਅਤੇ ਭੋਜਨ ਨਲੀ ਦੇ ਅੰਦਰ ਦੀਆਂ ਕੰਧਾਂ 'ਚ ਜਮ ਜਾਂਦਾ ਹੈ ਉਸ ਨੂੰ ਕੱਢਣ 'ਚ ਮਦਦ ਕਰਦਾ ਹੈ।