ਘਰ ਦੀ ਰਸੋਈ 'ਚ ਬਣਾਓ ਰਸੀਲਾ ਸਮੋਸਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਮੈਦੇ ਵਿਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਉ। ਉਸ 'ਚ ਥੋੜੀ ਜਹੀ ਮੋਣੀ ਪਾ ਕੇ ਗੁੰਨ ਲਉ। ਸ਼ੱਕਰ ਦੀ ਇਕ ਤਾਰ ਦੀ ਚਾਸ਼ਨੀ ਬਣਾ ਲਉ। ਇਸ ਵਿਚ ਇਲਾਇਚੀ ਪਾਊਡਰ ਮਿਲਾ ਕੇ ...

kitchen raseela samosa

ਰਸੀਲਾ ਸਮੋਸਾ : ਸਮੱਗਰੀ : 300 ਗ੍ਰਾਮ ਖੋਆ, 400 ਗ੍ਰਾਮ ਸ਼ੱਕਰ, 500 ਗ੍ਰਾਮ ਮੈਦਾ, 20 ਗ੍ਰਾਮ ਪਿਸਤਾ, 20 ਗ੍ਰਾਮ ਕਾਜੂ, 20 ਗ੍ਰਾਮ ਬਦਾਮ, 10 ਗ੍ਰਾਮ ਇਲਾਇਚੀ ਪਾਊਡਰ, ਥੋੜਾ ਜਿਹਾ ਬੇਕਿੰਗ ਪਾਊਡਰ ਅਤੇ ਤਲਣ ਲਈ ਘਿਉ।
ਬਣਾਉਣ ਦਾ ਢੰਗ : ਮੈਦੇ ਵਿਚ ਬੇਕਿੰਗ ਪਾਊਡਰ ਮਿਲਾ ਕੇ ਛਾਣ ਲਉ। ਉਸ 'ਚ ਥੋੜੀ ਜਹੀ ਮੋਣੀ ਪਾ ਕੇ ਗੁੰਨ ਲਉ। ਸ਼ੱਕਰ ਦੀ ਇਕ ਤਾਰ ਦੀ ਚਾਸ਼ਨੀ ਬਣਾ ਲਉ। ਇਸ ਵਿਚ ਇਲਾਇਚੀ ਪਾਊਡਰ ਮਿਲਾ ਕੇ ਰੱਖ ਲਉ। ਖੋਏ ਨੂੰ ਹੱਥ ਨਾਲ ਮਲ ਕੇ ਇਕ ਦੋ ਮਿੰਟ ਤਕ ਭੁੰਨ ਲਉ ਅਤੇ ਇਸ ਵਿਚ ਹੀ ਮਿਲਾ ਦਿਉ। 

ਮੈਦੇ ਦੇ ਪੇੜੇ ਬਣਾ ਕੇ, ਰੋਟੀ ਵਾਂਗ ਪਤਲਾ-ਪਤਲਾ ਵੇਲ ਲਉ ਅਤੇ ਵੇਲੀ ਹੋਈ ਰੋਟੀ ਨੂੰ ਚਾਕੂ ਨਾਲ ਵਿਚਕਾਰੋਂ ਕੱਟ ਕੇ ਦੋ ਹਿੱਸੇ ਕਰ ਲਉ। ਹੁਣ ਹਰ ਹਿੱਸੇ ਵਿਚ ਖੋਏ ਵਾਲਾ ਮਿਸ਼ਰਣ ਭਰ ਕੇ ਸਮੋਸੇ ਦਾ ਆਕਾਰ ਬਣਾਉ ਅਤੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ। ਘਿਉ ਗਰਮ ਕਰ ਕੇ ਮੱਠੇ ਸੇਕ 'ਤੇ ਸਮੋਸਿਆਂ ਨੂੰ ਸੁਨਹਿਰਾ ਹੋਣ ਤਕ ਤਲ ਲਉ ਅਤੇ ਚਾਸ਼ਨੀ ਵਿਚ ਪਾ ਕੇ ਦੋ ਮਿੰਟ ਤਕ ਪਕਾਉ। ਜਦੋਂ ਸਮੋਸਿਆਂ 'ਚ ਚੰਗੀ ਤਰ੍ਹਾਂ ਰਸ ਭਰ ਜਾਵੇ, ਉਨ੍ਹਾਂ ਨੂੰ ਕੱਢ ਕੇ ਤਲੋ।

ਪੀਜ਼ਾ : ਸਮੱਗਰੀ : 450 ਗ੍ਰਾਮ ਮੈਦਾ, 2 ਸ਼ਿਮਲਾ ਮਿਰਚਾਂ, 225 ਗ੍ਰਾਮ ਪਨੀਰ, ਇਕ ਪਿਆਜ਼, ਇਕ ਟਮਾਟਰ, ਇਕ ਛੋਟਾ ਫੁੱਲ ਪੱਤਾਗੋਭੀ ਦਾ, 2 ਟਮਾਟਰ ਸੂਪ, 4 ਚਮਚ ਘਿਉ ਤੇ ਲੋੜ ਅਨੁਸਾਰ ਲੂਣ, ਮਿਰਚ।

ਵਿਧੀ : ਮੈਦਾ ਲੂਣ ਅਤੇ ਚੀਨੀ ਨੂੰ ਇਕੱਠੇ ਛਾਣ ਲਉ। ਇਸ ਵਿਚ ਗਰਮ ਪਾਣੀ ਪਾ ਕੇ ਗੁੰਨ ਲਉ। ਫਿਰ ਇਸ ਨੂੰ ਗਿੱਲੇ ਕਪੜੇ ਨਾਲ ਢਕ ਦੇਵੋ। ਉਸ ਸਮੇਂ ਤਕ ਢਕਿਆ ਰਹਿਣ ਦਿਉ, ਜਦੋਂ ਤਕ ਇਹ ਫੁੱਲ ਕੇ ਦੁਗਣਾ ਨਾ ਹੋ ਜਾਵੇ। ਫਿਰ ਗੁੰਨੇ ਹੋਏ ਆਟੇ ਦੀ ਰੋਟੀ ਬਣਾਉ, ਜੋ ਛੇ ਸੈਂਟੀਮੀਟਰ ਚੌੜੀ ਅਤੇ ਡੇਢ ਸੈਂਟੀਮੀਟਰ ਦੇ ਕਰੀਬ ਮੋਟੀ ਹੋਵੇ। ਫਿਰ ਇਸ 'ਤੇ ਮੱਖਣ ਲਗਾਉ, ਫਿਰ ਇਸ 'ਤੇ  ਪੱਤਾ ਗੋਭੀ, ਸ਼ਿਮਲਾ ਅਤੇ ਪਿਆਜ਼ ਦੇ ਲੱਛੇ ਰੱਖੋ। ਮਿਰਚ ਅਤੇ ਲੂਣ ਸੁਆਦ ਅਨੁਸਾਰ ਪਾਉ, ਪਨੀਰ ਕੱਦੂਕਸ ਕਰ ਕੇ ਲਗਾਉ। ਫਿਰ ਇਸ ਨੂੰ ਮਾਈਕਰੋਵੇਵ ਪਕਾਉ। ਥੋੜੀ ਦੇਰ ਬਾਅਦ ਪੀਜ਼ਾ ਤਿਆਰ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ