ਦਿਲ ਦੇ ਦੌਰਾ ਨੂੰ ਰੋਕਣ 'ਚ ਲਾਭਦਾਇਕ ਹੈ ਮੱਖਣ
ਬਟਰ ਯਾਨੀ ਮੱਖਣ ਇਕ ਅਜਿਹੀ ਚੀਜ਼ ਹੈ ਜੋ ਤੁਹਾਡੇ ਖਾਣ ਦਾ ਸਵਾਦ ਬਦਲ ਦਿੰਦਾ ਹੈ। ਇਸ ਦੀ ਸੱਭ ਤੋਂ ਵੱਡੀ ਖਾਸਿਅਤ ਹੈ ਕਿ ਇਹ ਲੋਕਾਂ ਦਾ ਭਾਰ ਵਧਾ ਕੇ ਉਨ੍ਹਾਂ ਨੂੰ...
ਬਟਰ ਯਾਨੀ ਮੱਖਣ ਇਕ ਅਜਿਹੀ ਚੀਜ਼ ਹੈ ਜੋ ਤੁਹਾਡੇ ਖਾਣ ਦਾ ਸਵਾਦ ਬਦਲ ਦਿੰਦਾ ਹੈ। ਇਸ ਦੀ ਸੱਭ ਤੋਂ ਵੱਡੀ ਖਾਸਿਅਤ ਹੈ ਕਿ ਇਹ ਲੋਕਾਂ ਦਾ ਭਾਰ ਵਧਾ ਕੇ ਉਨ੍ਹਾਂ ਨੂੰ ਸਿਹਤਮੰਦ ਬਣਾਉਂਦਾ ਹੈ ਪਰ ਕੁੱਝ ਲੋਕਾਂ ਨੂੰ ਇਹ ਵੀ ਸ਼ਿਕਾਇਤ ਰਹਿੰਦੀ ਹੈ ਕਿ ਮੱਖਣ ਨਾਲ ਮੋਟਾਪਾ ਵਧਦਾ ਹੈ ਅਤੇ ਦਿਲ ਦੀਆਂ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ ਪਰ ਹਕੀਕਤ ਇਹ ਹੈ ਕਿ ਜੇਕਰ ਸੀਮਤ ਮਾਤਰਾ 'ਚ ਇਸ ਨੂੰ ਖਾਇਆ ਜਾਵੇ ਤਾਂ ਇਹ ਸਿਹਤ ਲਈ ਬਹੁਤ ਹੀ ਫ਼ਾਈਦੇਮੰਦ ਹੁੰਦਾ ਹੈ।
ਮੱਖਣ 'ਚ ਚਰਬੀ ਦਾ ਮੁੱਖ ਸ੍ਰੋਤ ਹੈ ਅਤੇ ਇਸ 'ਚ ਵਿਟਾਮਿਨ ਏ, ਈ ਅਤੇ ਕੇ 2 ਵੀ ਕਾਫ਼ੀ ਮਾਤਰਾ 'ਚ ਪਾਇਆ ਜਾਂਦਾ ਹੈ। ਜੇਕਰ ਤੁਹਾਨੂੰ ਅਪਣੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਨਹੀਂ ਹੋਣ ਦਿੰਦਾ ਤਾਂ ਮੱਖਣ ਜ਼ਰੂਰ ਖਾਓ। ਮੱਖਣ 'ਚ ਸੈਚੁਰੈਟਿਡ ਫੈਟ ਵੀ ਕਾਫ਼ੀ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਚੁਰੇਟਿਡ ਫੈਟ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਅਜਿਹਾ ਕਦੇ ਵੀ ਸਾਬਤ ਨਹੀਂ ਹੋ ਪਾਇਆ।
ਦਸਿਆ ਜਾ ਰਿਹਾ ਹੈ ਕਿ ਸੈਚੁਰੇਟਿਡ ਫੈਟ ਨਾਲ ਐਚਡੀਐਲ ਨਾਮ ਦਾ ਕੋਲੈਸਟ੍ਰਾਲ ਵਧਦਾ ਹੈ ਜੋ ਕਿ ਨੁਕਸਾਨਦਾਇਕ ਕੋਲੈਸਟ੍ਰਾਲ ਤੋੜ ਕੇ ਚੰਗੇ ਕੋਲੈਸਟ੍ਰਾਲ 'ਚ ਬਦਲ ਜਾਂਦਾ ਹੈ। ਪ੍ਰੋਸੈਸਡ ਅਤੇ ਟਰਾਂਸਫ਼ੈਟ ਦੇ ਮੁਕਾਬਲੇ ਮੱਖਣ ਕਾਫ਼ੀ ਵਧੀਆ ਮੰਨਿਆ ਗਿਆ ਹੈ ਕਿਉਂਕਿ ਟਰਾਂਸਫ਼ੈਟ ਨੁਕਸਾਨਦਾਇਕ ਹੁੰਦਾ ਹੈ। ਇਕ ਖੋਜ ਵਿਚ ਕਿਹਾ ਗਿਆ ਹੈ ਕਿ ਮਾਰਗਾ੍ਰੀਨ ਨਾਮ ਫੈਟ ਨਾਲ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ ਜਦਕਿ ਮੱਖਣ ਸਿਹਤ ਲਈ ਵਧੀਆ ਹੈ। ਮੱਖਣ ਫੈਟੀ ਐਸਿਡ ਬੁਟੀਰੇਟ ਦਾ ਮੁੱਖ ਸ੍ਰੋਤ ਹੈ ਜੋ ਕਿ ਇਕ ਬੈਕਟੀਰੀਆ ਦੁਆਰਾ ਬਣਦਾ ਹੈ।
ਇਹ ਐਸਿਡ ਉਹ ਤੱਤ ਹੈ ਜੋ ਰੇਸ਼ੇ ਨੂੰ ਸਿਹਤ ਲਈ ਲਾਭਦਾਇਕ ਬਣਾਉਂਦਾ ਹੈ। ਕਈ ਵਾਰ ਇਹ ਵੀ ਦੇਖਣ ਨੂੰ ਮਿਲਿਆ ਹੈ ਇਹ ਮੋਟਾਪਾ ਘਟਾਉਣ ਦਾ ਵੀ ਕੰਮ ਕਰਦਾ ਹੈ। ਮੱਖਣ ਵਿਚ ਮੌਜੂਦ Conjugated Linoleic Acid ਨਾਮ ਦਾ ਪੂਰੇ ਸਰੀਰ ਦੇ ਮੈਟਾਬਾਲਿਜ਼ਮ ਨੂੰ ਕਾਬੂ ਰੱਖਣ 'ਚ ਮਦਦਗਾਰ ਸਾਬਤ ਹੁੰਦਾ ਹੈ। ਇਸ ਨਾਲ ਭਾਰ ਘਟਾਉਣ 'ਚ ਵੀ ਮਦਦ ਮਿਲਦੀ ਹੈ।