ਸਰਦੀਆਂ ਵਿੱਚ ਬਣਾਓ ਸੁਆਦ ਨਾਲ ਭਰਪੂਰ ਪਾਲਕ-ਚਨਾ ਦਾਲ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਬੱਚਿਆਂ ਅਤੇ ਵੱਡਿਆਂ ਨੂੰ ਆਵੇਗੀ ਪਸੰਦ

Make delicious spinach-channa dal in winter

ਸਰਦੀਆਂ ਵਿੱਚ ਤੁਸੀਂ ਵੀ ਪਾਲਕ ਨਾਲ ਲੰਚ ਜਾਂ ਡਿਨਰ ਵਿੱਚ ਕੁਝ ਬਣਾਉਣ ਦਾ ਸੋਚ ਰਹੇ ਹੋ ਤਾਂ ਪਾਲਕ ਚਨਾ ਦਾਲ ਨੂੰ ਟਰਾਈ ਕਰ ਸਕਦੇ ਹੋ। ਇਸ ਦਾਲ ਨੂੰ ਤੁਸੀਂ ਆਸਾਨੀ ਨਾਲ ਬਣਾ ਸਕਦੇ ਹੋ।

ਪਾਲਕ ਚਨਾ ਦਾਲ ਇੱਕ ਬਹੁਤ ਹੀ ਸਵਾਦਿਸ਼ਟ ਡਿਸ਼ ਹੈ ਜਿਸ ਨੂੰ ਤੁਸੀਂ ਲੰਚ ਜਾਂ ਡਿਨਰ ਵਿੱਚ ਬਣਾ ਸਕਦੇ ਹੋ। ਪਾਲਕ ਚਨਾ ਦਾਲ ਨੂੰ ਤੁਸੀਂ ਗਰਮਾ-ਗਰਮ ਰੋਟੀ, ਪਰਾਂਠੇ ਜਾਂ ਸਾਦੇ ਚਾਵਲ ਨਾਲ ਸਰਵ ਕਰ ਸਕਦੇ ਹੋ। ਇਸ ਦਾਲ ਦਾ ਸੁਆਦ ਲਾਜਵਾਬ ਹੁੰਦਾ ਹੈ ਅਤੇ ਇਹ ਬੱਚਿਆਂ ਨੂੰ ਵੀ ਪਸੰਦ ਆਵੇਗੀ। ਆਓ ਇਸ ਆਰਟੀਕਲ ਤੋਂ ਜਾਣੀਏ ਪਾਲਕ ਚਨਾ ਦਾਲ ਤਿਆਰ ਕਰਨ ਦਾ ਤਰੀਕਾ।

ਪਾਲਕ ਚਨਾ ਦਾਲ ਬਣਾਉਣ ਲਈ ਲੋੜੀਂਦੀ ਸਮੱਗਰੀਆਂ?
ਚਨਾ ਦਾਲ :  1 ਕੱਪ
ਪਾਲਕ  ਬਾਰੀਕ ਕੱਟਿਆ ਹੋਇਆ
ਪਿਆਜ਼ : 1 (ਬਾਰੀਕ ਕੱਟਿਆ ਹੋਇਆ)
ਟਮਾਟਰ : 1 (ਬਾਰੀਕ ਕੱਟਿਆ ਹੋਇਆ)
ਅਦਰਕ : 1 ਚਮਚ (ਕੱਦੂਕਸ ਕੀਤਾ ਹੋਇਆ)
ਲਹਸਣ : 1 ਚਮਚ (ਬਾਰੀਕ ਕੱਟਿਆ ਹੋਇਆ)
ਹਰੀ ਮਿਰਚ : 1 (ਬਾਰੀਕ ਕੱਟੀ ਹੋਈ)
ਹਲਦੀ ਪਾਊਡਰ : ਅੱਧਾ ਚਮਚ
ਲਾਲ ਮਿਰਚ ਪਾਊਡਰ : ਅੱਧਾ ਛੋਟਾ ਚਮਚ
ਧਨੀਆ ਪਾਊਡਰ : 1 ਛੋਟਾ ਚਮਚ
ਜੀਰਾ :  ਅੱਧਾ ਛੋਟਾ ਚਮਚ
ਘਿਓ : 2-3 ਵੱਡੇ ਚਮਚ
ਜੀਰਾ ਪਾਊਡਰ : ਅੱਧਾ ਛੋਟਾ ਚਮਚ
ਗਰਮ ਮਸਾਲਾ : ਅੱਧਾ ਚਮਚ
ਨਮਕ : ਸੁਆਦ ਅਨੁਸਾਰ
ਧਨੀਆ ਪੱਤੀ : 2 ਚਮਚ (ਬਾਰੀਕ ਕੱਟੀ ਹੋਈ)
ਪਾਲਕ ਚਨਾ ਦਾਲ ਨੂੰ ਕਿਵੇਂ ਤਿਆਰ ਕਰੀਏ :

ਪਾਲਕ ਚਨਾ ਦਾਲ ਬਣਾਉਣ ਲਈ ਸਭ ਤੋਂ ਪਹਿਲਾਂ ਤੁਸੀਂ ਚਨਾ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਅੱਧੇ ਘੰਟੇ ਲਈ ਪਾਣੀ ਵਿੱਚ ਭਿਉਂ ਦਿਓ। ਇਸ ਤੋਂ ਬਾਅਦ ਕੂਕਰ ਵਿੱਚ ਦਾਲ, ਹਲਦੀ ਅਤੇ ਨਮਕ ਪਾਓ। ਲੋੜ ਅਨੁਸਾਰ ਪਾਣੀ ਪਾਓ ਅਤੇ 5-6 ਸੀਟੀਆਂ ਆਉਣ ਤੱਕ ਪਕਾਓ।

ਹੁਣ ਇੱਕ ਕੜਾਹੀ ਵਿੱਚ ਤੇਲ ਗਰਮ ਕਰੋ। ਇਸ ਵਿੱਚ ਜੀਰਾ ਪਾਓ ਅਤੇ ਚਟਕਣ ਦਿਓ। ਇਸ ਤੋਂ ਬਾਅਦ ਸੁੱਕੀ ਲਾਲ ਮਿਰਚ ਅਤੇ ਹਿੰਗ ਪਾਓ। ਹੁਣ ਲਸਣ ਅਤੇ ਅਦਰਕ ਪਾ ਕੇ ਭੁੰਨੋ । ਫਿਰ ਪਿਆਜ਼ ਪਾਓ ਅਤੇ ਸੁਨਹਿਰਾ ਹੋਣ ਤੱਕ ਭੁੰਨੋ। ਇਸ ਤੋਂ ਬਾਅਦ ਟਮਾਟਰ ਪਾਓ। ਟਮਾਟਰ ਨਰਮ ਹੋਣ ਤੱਕ ਪਕਾਓ।
ਇਸ ਤੋਂ ਬਾਅਦ ਪਾਲਕ ਦੇ ਪੱਤੇ ਪਾਓ। ਜਦੋਂ ਪਾਲਕ ਦੇ ਪੱਤੇ ਪਕ ਜਾਣ ਤਾਂ ਇਸ ਵਿੱਚ ਧਨੀਆ ਪਾਊਡਰ, ਲਾਲ ਮਿਰਚ ਪਾਊਡਰ ਅਤੇ ਜੀਰਾ ਪਾਊਡਰ ਪਾ ਕੇ ਪਕਾਓ।

ਇਸ ਤੋਂ ਬਾਅਦ ਉਬਲੀ ਹੋਈ ਚਨਾ ਦਾਲ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਨੂੰ 5 ਮਿੰਟ ਤੱਕ ਘੱਟ  ਸੇਕ ’ਤੇ ਪੱਕਣ ਦਿਓ। ਫਿਰ ਗਰਮ ਮਸਾਲਾ ਪਾਓ। ਉੱਤੇ ਤੋਂ ਬਾਰੀਕ ਕੱਟੀ ਹੋਈ ਧਨੀਆ ਪੱਤੀ ਪਾਓ। ਸੁਆਦ ਵਧਾਉਣ ਲਈ ਉੱਤੇ ਤੋਂ ਘਿਓ ਪਾ ਕੇ ਦਾਲ ਨੂੰ ਸਰਵ ਕਰੋ।