Homemade Guava Sauce
ਸਮੱਗਰੀ: ਅਮਰੂਦ-1 ਪਕਿਆ ਹੋਇਆ, ਜ਼ੀਰਾ-1/4 ਚਮਚ, ਲੱਸਣ- 8-10 ਕਲੀਆਂ, ਖੰਡ-2 ਚਮਚ, ਹਰੀ ਮਿਰਚ-2, ਧਨੀਆ-2 ਚਮਚੇ (ਬਾਰੀਕ ਕੱਟਿਆ ਹੋਇਆ), ਨਿੰਬੂ-1/2, ਲੂਣ ਸੁਆਦ ਅਨੁਸਾਰ
ਚਟਣੀ ਬਣਾਉਣ ਦਾ ਤਰੀਕਾ: ਪਹਿਲਾਂ ਅਮਰੂਦ ਨੂੰ ਧੋ ਕੇ ਕੱਟ ਲਉ। ਇਸ ਦੇ ਬੀਜ ਕੱਢ ਲਵੋ। ਹੁਣ ਇਕ ਕਟੋਰੇ ਵਿਚ ਨਿੰਬੂ ਤੋਂ ਇਲਾਵਾ ਸੱਭ ਕੱੁਝ ਮਿਲਾਉ। ਹੁਣ ਸਾਰੀਆਂ ਚੀਜ਼ਾਂ ਨੂੰ ਪੀਹ ਕੇ ਪੀਸ ਲਉ ਅਤੇ ਇਕ ਸਰਲ ਪੇਸਟ ਬਣਾ ਲਉ।
ਤਿਆਰ ਕੀਤੇ ਪੇਸਟ ਵਿਚ ਨਿੰਬੂ ਦਾ ਰਸ ਮਿਲਾਉ ਅਤੇ ਮਿਕਸ ਕਰੋ। ਤੁਹਾਡੀ ਅਮਰੂਦ ਦੀ ਚਟਣੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਖਾਉ।