Food Recipes: ਘਰ ਵਿਚ ਬਣਾਓ ਮੁੰਗੀ ਦੀ ਖਿਚੜੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Food Recipes: ਖਾਣ ਵਿਚ ਹੁੰਦੀ ਬਹੁਤ ਸਵਾਦ

Make moong dal khichdi at home Food Recipes

Make moong dal khichdi at home Food Recipes: ਸਮੱਗਰੀ: ਚੌਲ-1 ਕੱਪ, ਮੁੰਗੀ ਦੀ ਦਾਲ-1 ਕੱਪ, ਜ਼ੀਰਾ-1 ਛੋਟਾ ਚਮਚਾ, ਹਲਦੀ ਪਾਊਡਰ-1/2 ਛੋਟਾ ਚਮਚਾ, ਹੀਂਗ ਪਾਊਡਰ- ਚੁਟਕੀ ਭਰ, ਹਰੀ ਮਿਰਚ- 2 (ਬਾਰੀਕ ਕੱਟੀ ਹੋਈ), ਲੂਣ ਸਵਾਦ ਅਨੁਸਾਰ, ਘਿਉ ਲੋੜ ਅਨੁਸਾਰ, ਪਾਣੀ- 3 ਕੱਪ, ਹਰਾ ਧਨੀਆ-1 ਵੱਡਾ ਚਮਚਾ, ਨਿੰਬੂ-1/2 ਛੋਟਾ ਚਮਚਾ

ਬਣਾਉਣ ਦੀ ਵਿਧੀ: ਸਭ ਤੋਂ ਪਹਿਲਾਂ ਮੁੰਗੀ ਦੀ ਦਾਲ ਅਤੇ ਚੌਲਾਂ ਨੂੰ ਧੋਵੋ। ਹੁਣ ਕੁੱਕਰ ਵਿਚ ਘਿਉ ਗਰਮ ਕਰ ਕੇ ਜ਼ੀਰੇ ਦਾ ਤੜਕਾ ਲਗਾਉ। ਇਸ ਵਿਚ ਹਰੀ ਮਿਰਚ, ਹਲਦੀ, ਹਿੰਗ ਪਾ ਕੇ ਘੱਟ ਸੇਕ ’ਤੇ 1 ਮਿੰਟ ਤਕ ਪਕਾਉ।  

 ਉਸ ਤੋਂ ਬਾਅਦ ਇਸ ਵਿਚ ਮੁੰਗੀ ਦੀ ਦਾਲ, ਚੌਲ, ਪਾਣੀ ਅਤੇ ਲੂਣ ਪਾ ਕੇ ਮਿਲਾਉ ਅਤੇ ਕੁੱਕਰ ਬੰਦ ਕਰ ਦਿਉ। ਇਸ ਦੀਆਂ 3 ਸੀਟੀਆਂ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਉ। ਤੁਹਾਡੀ ਮੁੰਗੀ ਦੀ ਖਿਚੜੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਪਲੇਟ ਵਿਚ ਪਾ ਕੇ ਖਾਉ।