ਗਰਮੀਆਂ ਵਿਚ ਰੋਜ਼ਾਨਾ ਪੀਉ ਗੰਨੇ ਦਾ ਜੂਸ, ਹੋਣਗੇ ਕਈ ਫ਼ਾਇਦੇ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਗੰਨੇ ਦਾ ਰਸ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ।

Sugarcane juice

 

 ਚੰਡੀਗੜ੍ਹ : ਗਰਮੀਆਂ ’ਚ ਗੰਨੇ ਦਾ ਰਸ ਪੀਣਾ ਜ਼ਿਆਦਾ ਫ਼ਾਇਦੇਮੰਦ ਹੈ। ਇਹ ਪੀਣ ’ਚ ਜਿੰਨਾ ਸਵਾਦਿਸ਼ਟ ਹੁੰਦਾ ਹੈ, ਉਸ ਤੋਂ ਵੱਧ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਗੰਨੇ ਦਾ ਰਸ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ, ਜੋ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਆਉ ਜਾਣਦੇ ਹਾਂ ਗੰਨੇ ਦਾ ਰਸ ਪੀਣ ਨਾਲ ਸਰੀਰ ਵਿਚ ਹੋਣ ਵਾਲੇ ਫ਼ਇਦਿਆਂ ਬਾਰੇ :

 

 ਗੰਨੇ ਵਿਚ ਡਾਇਯੂਰੇਟਿਕ ਪ੍ਰਾਪਰਟੀਜ਼ ਹੁੰਦੀਆਂ ਹਨ ਜਿਸ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਨਾਲ ਕਿਡਨੀ ਨੂੰ ਸਾਫ਼ ਕਰਨ ’ਚ ਮਦਦ ਮਿਲਦੀ ਹੈ। ਇਸ ਨਾਲ ਕਿਡਨੀ ਸਹੀ ਕੰਮ ਕਰਦੀ ਹੈ, ਜੋ ਉਸ ਨੂੰ ਤੰਦਰੁਸਤ ਬਣਾਈ ਰਖਦਾ ਹੈ। ਰਸ ਪੀਣ ’ਤੇ ਪਾਚਣ ਕਿਰਿਆ ਦਰੁਸਤ ਬਣੀ ਰਹਿੰਦੀ ਹੈ ਜਿਸ ਨਾਲ ਭੋਜਨ ਚੰਗੀ ਤਰ੍ਹਾਂ ਹਜ਼ਮ ਹੋ ਜਾਂਦਾ ਹੈ। ਇਹ ਫ਼ੈਟ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਢਿੱਡ ਨੂੰ ਜ਼ਿਆਦਾ ਦੇਰ ਤਕ ਭਰਿਆ ਰਖਦੀ ਹੈ, ਜਿਸ ਨਾਲ ਭਾਰ ਘੱਟ ਕਰਨ ’ਚ ਮਦਦ ਮਿਲਦੀ ਹੈ।

ਗੰਨੇ ਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ ਪਰ ਸਰੀਰ ਵਿਚ ਕੁਦਰਤੀ ਮਿੱਠਾ ਪਹੁੰਚਾਉਦਾ ਹੈ। ਇਹ ਰਸ ਸ਼ੂਗਰ ਦੇ ਰੋਗੀਆਂ ਲਈ ਬਹੁਤ ਜ਼ਰੂਰੀ ਹੈ।ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ, ਜੋ ਖਾਣੇ ਨੂੰ ਸੌਖੇ ਤਰ੍ਹਾਂ ਪਚਾਉਣ ਵਿਚ ਮਦਦ ਕਰਦੇ ਹਨ। ਇਸ ਦੀ ਵਰਤੋਂ ਨਾਲ ਸਰੀਰ ਦਾ ਮੈਟਾਬੋਲੀਕ ਰੇਟ ਵਧਦਾ ਹੈ, ਜੋ ਮੋਟਾਪਾ ਘੱਟ ਕਰਨ ਵਿਚ ਮਦਦ ਕਰਦਾ ਹੈ।

 

ਗੰਨੇ ਦਾ ਰਸ ਲਿਵਰ ਦੀ ਸਮੱਸਿਆ ਨੂੰ ਠੀਕ ਕਰਨ ਦਾ ਕੰਮ ਕਰਦਾ ਹੈ। ਇਹ ਲਿਵਰ ਨੂੰ ਡਿਟਾਕਸਿਫਾਈ ਕਰਦਾ ਹੈ ਅਤੇ ਉਸ ਨੂੰ ਕਿਸੇ ਵੀ ਕਿਸਮ ਦੀ ਇਨਫ਼ੈਕਸ਼ਨ ਨਾਲ ਲੜਨ ਦੀ ਤਾਕਤ ਦਿੰਦਾ ਹੈ। ਗੰਨੇ ਦਾ ਰਸ ਸਰੀਰ ਵਿਚ ਸੋਡੀਅਮ ਦੀ ਮਾਤਰਾ ਨੂੰ ਕਾਬੂ ’ਚ ਰਖਦਾ ਹੈ। ਇਸ ਨਾਲ ਹਾਈ ਬੀ.ਪੀ. ਦਾ ਖ਼ਤਰਾ ਟਲਦਾ ਹੈ ਅਤੇ ਦਿਲ ’ਤੇ ਦਬਾਅ ਨਹੀਂ ਬਣਦਾ।

 ਗੰਨੇ ਦਾ ਰਸ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਕਾਬੂ ’ਚ ਕਰਦਾ ਹੈ, ਜੋ ਗੁਰਦਿਆਂ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹੈ। ਕੈਲਸ਼ੀਅਮ ਦੀ ਘਾਟ ਨਾਲ ਸਿਰਫ਼ ਹੱਡੀਆਂ ਕਮਜ਼ੋਰ ਨਹੀਂ ਹੁੰਦੀਆਂ, ਸਗੋਂ ਹੱਥਾਂ-ਪੈਰਾਂ ਦੇ ਨਹੁੰ ਵੀ ਛੇਤੀ ਟੁਟ ਜਾਂਦੇ ਹਨ। ਇਸ ਨਾਲ ਪੈਰਾਂ ਦੀ ਖ਼ੂਬਸੂਰਤੀ ਖ਼ਰਾਬ ਹੋਣ ਲਗਦੀ ਹੈ। ਇਸ ਤੋਂ ਛੁਟਕਾਰੇ ਲਈ ਕੁੱਝ ਦਿਨ ਗੰਨੇ ਦਾ ਰਸ ਪੀਉ, ਜਿਸ ਨਾਲ ਤੁਹਾਨੂੰ ਫ਼ਰਕ ਲਗੇਗਾ।