ਸਮੱਗਰੀ: ਖੀਰਾ - 1, ਦਹੀਂ - 1 ਕੱਪ, ਲਾਲ ਮਿਰਚ ਪਾਊਡਰ - 1/2 ਚਮਚ, ਜ਼ੀਰਾ-1 ਚਮਚ, ਹਰਾ ਧਨੀਆ ਕਟਿਆ ਹੋਇਆ - 1 ਚਮਚ
ਬਣਾਉਣ ਦੀ ਵਿਧੀ: ਖੀਰੇ ਦਾ ਰਾਇਤਾ ਬਣਾਉਣ ਲਈ ਸੱਭ ਤੋਂ ਪਹਿਲਾਂ ਖੀਰੇ ਨੂੰ ਕੱਦੂਕਸ ਕਰ ਲਉ। ਇਸ ਤੋਂ ਬਾਅਦ ਇਕ ਛੋਟਾ ਫ਼ਰਾਈਪੈਨ ਲਉ ਅਤੇ ਇਸ ਨੂੰ ਘੱਟ ਅੱਗ ’ਤੇ ਗਰਮ ਕਰਨ ਲਈ ਰੱਖੋ। ਜਦੋਂ ਕੜਾਹੀ ਗਰਮ ਹੋ ਜਾਵੇ ਤਾਂ ਜੀਰਾ ਪਾ ਕੇ ਭੁੰਨ ਲਉ।
ਜਦੋਂ ਜੀਰਾ ਹਲਕਾ ਭੂਰਾ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ ਅਤੇ ਇਕ ਕਟੋਰੀ ਵਿਚ ਜ਼ੀਰਾ ਕੱਢ ਲਉ ਅਤੇ ਠੰਢਾ ਹੋਣ ਲਈ ਰੱਖ ਦਿਉ। ਇਸ ਤੋਂ ਬਾਅਦ ਜ਼ੀਰੇ ਨੂੰ ਮੋਟੇ ਤੌਰ ’ਤੇ ਪੀਸ ਲਉ। ਹੁਣ ਇਕ ਹੋਰ ਕਟੋਰਾ ਲਉ ਅਤੇ ਉਸ ਵਿਚ ਦਹੀਂ ਪਾਉ।
ਇਸ ਤੋਂ ਬਾਅਦ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਉ। ਦਹੀਂ ਨੂੰ ਫੈਂਟਣ ਤੋਂ ਬਾਅਦ, ਕੱਦੂਕਸ ਕੀਤਾ ਹੋਇਆ ਖੀਰਾ, ਮੋਟਾ ਪੀਸਿਆ ਹੋਇਆ ਜੀਰਾ ਪਾਉ ਅਤੇ ਚਮਚ ਦੀ ਮਦਦ ਨਾਲ ਚੰਗੀ ਤਰ੍ਹਾਂ ਮਿਲਾਉ। ਇਸ ਤੋਂ ਬਾਅਦ ਲਾਲ ਮਿਰਚ ਪਾਊਡਰ ਅਤੇ ਸਵਾਦ ਅਨੁਸਾਰ ਨਮਕ ਮਿਲਾ ਕੇ ਚਮਚ ਨਾਲ ਹਿਲਾਉ। ਰਾਇਤੇ ਵਿਚ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾਉ। ਤੁਹਾਡਾ ਖੀਰੇ ਦਾ ਰਾਇਤਾ ਬਣ ਕੇ ਤਿਆਰ ਹੈ।