ਚਾਹ ਨਾਲ ਬਣਾ ਕੇ ਖਾਉ ਆਲੂ ਅਤੇ ਸੂਜੀ ਦੇ ਫ਼ਿੰਗਰਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਘਰ 'ਚ ਬਣਾਉਣਾ ਬੇਹੱਦ ਆਸਾਨ

Eat potato and semolina fingers with tea

 

ਮੁਹਾਲੀ: ਸ਼ਾਮ ਦੀ ਚਾਹ ਨਾਲ ਹਮੇਸ਼ਾ ਹਲਕਾ-ਫੁਲਕਾ ਖਾਣ ਦਾ ਮਨ ਕਰਦਾ ਹੈ ਤਾਂ ਤੁਸੀਂ ਆਲੂ ਸੂਜੀ ਨਾਲ ਸਵਾਦਿਸ਼ਟ ਫ਼ਿੰਗਰਜ਼ ਬਣਾ ਕੇ ਖਾ ਸਕਦੇ ਹੋ। ਖਾਣ ਵਿਚ ਸਵਾਦ ਹੋਣ ਦੇ ਨਾਲ ਨਾਲ ਇਹ ਬਣਾਉਣ ਵਿਚ ਬੇਹੱਦ ਆਸਾਨ ਹੈ।

ਇਸ ਨੂੰ ਬਣਾਉਣ ਦੀ ਸਮਗਰੀ: ਸੂਜੀ-1 ਕੱਪ, ਮੈਸ਼ਡ ਕੀਤੇ ਆਲੂ-2 (ਉਬਲੇ ਹੋਏ), ਪਿਆਜ਼-1 (ਬਾਰੀਕ ਕੱਟਿਆ ਹੋਇਆ), ਲਾਲ ਮਿਰਚ ਪਾਊਡਰ-1 ਛੋਟਾ ਚਮਚ, ਅਦਰਕ-1 ਇੰਚ (ਕੱਦੂਕਸ ਕੀਤਾ), ਹਰੀ ਮਿਰਚ-2 (ਬਾਰੀਕ ਕੱਟੀ ਹੋਈ), ਹਰਾ ਧਨੀਆ-1 ਵੱਡਾ ਚਮਚ (ਬਾਰੀਕ ਕੱਟਿਆ ਹੋਇਆ), ਪਾਣੀ-ਲੋੜ ਅਨੁਸਾਰ (ਸੂਜੀ ਭਿਉਂ ਕੇ ਰੱਖਣ ਲਈ), ਨਮਕ ਸਵਾਦ ਅਨੁਸਾਰ, ਤੇਲ ਤੱਲਣ ਲਈ। 

 

 

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਸੂਜੀ ਅਤੇ ਪਾਣੀ ਪਾ ਕੇ ਭਿਉ ਦਿਉਂ। ਜਦੋਂ ਸੂਜੀ ਪਾਣੀ ਸੋਖ ਲਏ ਉਸ ਵਿਚ ਸਾਰੀ ਸਮੱਗਰੀ ਪਾ ਕੇ ਆਟਾ ਗੁੰਨ੍ਹ ਲਉ। ਤਿਆਰ ਆਟੇ ਦੀ ਲੋਈ ਲੈ ਕੇ ਲੰਮੇ ਆਕਾਰ ਦੀ ਸ਼ੇਪ ਦੇ ਕੇ ਫ਼ਿੰਗਰਜ਼ ਚਿਪਸ ਬਣਾ ਲਉ। ਗੈਸ ਦੀ ਮੀਡੀਅਮ ਅੱਗ ’ਤੇ ਫ਼ਰਾਈਪਿਨ ਵਿਚ ਤੇਲ ਗਰਮ ਕਰੋ, ਹੁਣ ਇਸ ਵਿਚ ਫ਼ਿੰਗਰਜ਼ ਚਿਪਸ ਫ਼ਰਾਈ ਕਰ ਲਉ। ਲਉ ਜੀ ਤੁਹਾਡੇ ਆਲੂ-ਸੂਜੀ ਫ਼ਿੰਗਰਜ਼ ਬਣ ਕੇ ਤਿਆਰ ਹਨ। ਇਸ ਨੂੰ ਸਾਸ ਅਤੇ ਚਾਹ ਨਾਲ ਮਜ਼ੇ ਨਾਲ ਖਾਉ।