Kheer Puda Recipe : ਸਾਉਣ ਦੇ ਮਹੀਨੇ ਘਰ 'ਚ ਬਣਾਓ ਖੀਰ ਪੂੜੇ, ਕਿਵੇਂ ਕਰੀਏ ਤਿਆਰ, ਜਾਣੋ ਵਿਧੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

Kheer Puda Recipe : ਖੀਰ ਪੂੜੇ ਬਣਾਉਣ ਵਿਚ ਆਸਾਨ ਹੋਣ ਦੇ ਨਾਲ-ਨਾਲ ਖਾਣ ਵਿਚ ਵੀ ਸਵਾਦ ਹੁੰਦੇ ਹਨ

ਸਾਉਣ ਦੇ ਮਹੀਨੇ ਘਰ 'ਚ ਬਣਾਓ ਖੀਰ ਪੂੜੇ, ਕਿਵੇਂ ਕਰੀਏ ਤਿਆਰ, ਜਾਣੋ ਵਿਧੀ

Kheer Puda Recipe News in Punjabi : ਜੇਕਰ ਤੁਹਾਡੇ ਘਰ ਵਿਚ ਸਾਰੇ ਮਿੱਠਾ ਖਾਣ ਦੇ ਸ਼ੌਕੀਨ ਹਨ ਤਾਂ ਤੁਸੀਂ ਗੁੜ ਵਾਲੇ ਮਿੱਠੇ ਪੂੜੇ ਤੇ ਖੀਰ ਬਣਾ ਕੇ ਦੇ ਸਕਦੇ ਹੋ। ਇਹ ਬਣਾਉਣ ਵਿਚ ਆਸਾਨ ਹੋਣ ਦੇ ਨਾਲ-ਨਾਲ ਖਾਣ ਵਿਚ ਵੀ ਸਵਾਦ ਹੁੰਦੇ ਹਨ। ਨਾਲ ਹੀ ਇਹ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਪਸੰਦ ਆਉਣਗੇ।

ਜਾਣੋ, ਖੀਰ ਬਣਾਉਣ ਲਈ ਸਮੱਗਰੀ 

ਸਮੱਗਰੀ

1 ਲੀਟਰ ਦੁੱਧ
1/4 ਕੱਪ ਚੌਲ
1/4 ਕੱਪ ਖੰਡ
4 ਇਲਾਇਚੀ
8-10 ਕਾਜੂ
8-10 ਬਦਾਮ

ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਦੁੱਧ ਨੂੰ ਉਬਾਲੋ ਅਤੇ ਫਿਰ ਇਸਨੂੰ ਥੋੜ੍ਹੀ ਦੇਰ ਲਈ ਹਿਲਾਓ ਅਤੇ ਇਸਨੂੰ ਗਾੜ੍ਹਾ ਹੋਣ ਦਿਓ

-ਫਿਰ ਚੌਲ ਪਾਓ ਅਤੇ ਪਕਾਓ

-ਜਦੋਂ ਚੌਲ ਪੱਕ ਜਾਣ ਤਾਂ ਇਸ ’ਚ ਚੀਨੀ, ਸੁੱਕੇ ਮੇਵੇ ਅਤੇ ਇਲਾਇਚੀ ਪਾਓ ਅਤੇ ਸਾਡੀ ਖੀਰ ਤਿਆਰ 

ਜਾਣੋ, ਪੂੜੇ ਬਣਾਉਣ ਲਈ ਸਮੱਗਰੀ 

ਸਮੱਗਰੀ: ਆਟਾ- 350 ਗ੍ਰਾਮ, ਗੁੜ-125 ਗ੍ਰਾਮ, ਤੇਲ ਜਾਂ ਘਿਉ-ਚਾਰ ਚਮਚੇ, ਪਾਣੀ ਲੋੜ ਅਨੁਸਾਰ

ਬਣਾਉਣ ਦੀ ਵਿਧੀ: ਸੱਭ ਤੋਂ ਪਹਿਲਾਂ ਇਕ ਕੌਲੀ ਵਿਚ ਆਟਾ ਛਾਣ ਲਉ। ਫਿਰ ਫ਼ਰਾਈਪੈਨ ਵਿਚ ਗੁੜ ਅਤੇ ਤਿੰਨ ਕੱਪ ਪਾਣੀ ਪਾ ਕੇ ਘੱਟ ਗੈਸ ’ਤੇ ਪੱਕਣ ਦਿਉ। ਜਦੋਂ ਗੁੜ ਪਾਣੀ ਵਿਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਪਾਣੀ ਠੰਢਾ ਹੋ ਜਾਵੇ ਤਾਂ ਇਸ ਨੂੰ ਆਟੇ ਵਿਚ ਪਾ ਕੇ ਪਤਲਾ ਪੇਸਟ ਬਣਾ ਲਉ। ਇਸ ਪੇਸਟ ਵਿਚ ਇਕ ਚਮਚਾ ਤੇਲ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ 15-20 ਮਿੰਟ ਲਈ ਇਕ ਸਾਈਡ ’ਤੇ ਰੱਖ ਦਿਉ। ਤਵਾ ਗੈਸ ’ਤੇ ਰੱਖ ਕੇ ਉਸ ਨੂੰ ਗਰਮ ਹੋਣ ਦਿਉ। ਇਸ ਦੇ ਚਾਰੇ ਪਾਸੇ ਤੇਲ ਲਗਾਉ। ਇਕ ਚਮਚ ਪੂੜੇ ਦੇ ਪੇਸਟ ਨੂੰ ਤਵੇ ’ਤੇ ਪਾ ਕੇ ਫੈਲਾ ਲਉ। ਫਿਰ ਇਸ ਦੀ ਸਾਈਡ ’ਤੇ ਤੇਲ ਪਾਉਂਦੇ ਹੋਏ ਦੋਹਾਂ ਪਾਸੇ ਤੋਂ ਭੂਰਾ ਹੋਣ ਤਕ ਫ਼ਰਾਈ ਕਰੋ। ਤੁਹਾਡੇ ਗਰਮਾ-ਗਰਮ ਗੁੜ ਦੇ ਪੂੜੇ ਬਣ ਕੇ ਤਿਆਰ ਹਨ।

(For more news apart from Make Kheer Pure at home during month of Shravan News in Punjabi, stay tuned to Rozana Spokesman)