ਘਰ ਦੀ ਰਸੋਈ ਵਿਚ ਬਣਾਉ ਕੇਸਰ ਦੀ ਚਾਹ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਖਾਣ-ਪੀਣ

ਜਦੋਂ ਚਾਹ ਵਿਚੋਂ ਖ਼ੁਸ਼ਬੂ ਆਉਣ ਲੱਗੇ ਅਤੇ ਚਾਹ ਦੋ-ਤਿੰਨ ਵਾਰ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਉ...

Make saffron tea at home

 

ਸਮੱਗਰੀ: ਕੇਸਰ ਦੇ ਧਾਗੇ - 8-10, ਪਾਣੀ 1/2 ਕੱਪ, ਦੁੱਧ - 3-4 ਕੱਪ, ਅਦਰਕ ਦਾ ਟੁਕੜਾ - 1, ਇਲਾਇਚੀ - 1, ਲੌਂਗ - 1, ਖੰਡ - ਸੁਆਦ ਅਨੁਸਾਰ

ਬਣਾਉਣ ਦੀ ਵਿਧੀ: ਇਕ ਬਰਤਨ ਵਿਚ ਪਾਣੀ ਪਾ ਕੇ ਘੱਟ ਅੱਗ ’ਤੇ ਗਰਮ ਕਰੋ। ਕੇਸਰ ਦੇ 6-7 ਧਾਗੇ, ਬਾਰੀਕ ਕਟਿਆ ਹੋਇਆ ਅਦਰਕ, ਲੌਂਗ ਅਤੇ ਚਾਹ ਪੱਤੀ ਪਾਉ ਅਤੇ ਇਸ ਨੂੰ ਉਬਾਲੋ। ਜਦੋਂ ਪਾਣੀ ਉਬਲਣ ਲੱਗੇ ਤਾਂ ਸਵਾਦ ਅਨੁਸਾਰ ਦੁੱਧ ਅਤੇ ਚੀਨੀ ਪਾਉ। ਹੁਣ ਚਾਹ ਨੂੰ 1-2 ਮਿੰਟ ਤਕ ਉਬਾਲਣ ਦਿਉ। ਇਸ ਦੌਰਾਨ ਗੈਸ ਨੂੰ ਕੁੱਝ ਦੇਰ ਲਈ ਤੇਜ਼ ਕਰ ਦਿਉ ਤੇ ਫਿਰ ਗੈਸ ਨੂੰ ਘੱਟ ਅੱਗ ਉੱਤੇ ਰੱਖੋ। ਜਦੋਂ ਚਾਹ ਵਿਚੋਂ ਖ਼ੁਸ਼ਬੂ ਆਉਣ ਲੱਗੇ ਅਤੇ ਚਾਹ ਦੋ-ਤਿੰਨ ਵਾਰ ਉਬਲ ਜਾਵੇ ਤਾਂ ਗੈਸ ਬੰਦ ਕਰ ਦਿਉ। ਇਸ ਤੋਂ ਬਾਅਦ ਇਕ ਕੱਪ ਲਵੋ ਅਤੇ ਉਸ ਵਿਚ ਤਿਆਰ ਚਾਹ ਨੂੰ ਪਾ ਲਉ। ਇਸ ਤੋਂ ਬਾਅਦ ਚਾਹ ਦੇ ਉਪਰ 2-3 ਕੇਸਰ ਦੇ ਧਾਗੇ ਪਾ ਦਿਉ। ਹੁਣ ਸਵਾਦ ਅਤੇ ਪੋਸ਼ਣ ਨਾਲ ਭਰਪੂਰ ਕੇਸਰ ਚਾਹ ਤਿਆਰ ਹੈ।