Make carrot pratha recipes article
ਸਮੱਗਰੀ: ਆਟਾ, ਗਾਜਰ, ਅਦਰਕ, ਹਰੀ ਮਿਰਚ, ਜੀਰਾ ਪਾਊਡਰ, ਲਾਲ ਮਿਰਚ, ਧਨੀਆ ਪੱਤੇ
ਬਣਾਉਣ ਦੀ ਵਿਧੀ: ਗਾਜਰ ਦਾ ਪਰੌਂਠਾ ਬਣਾਉਣ ਲਈ ਸੱਭ ਤੋਂ ਪਹਿਲਾਂ, ਗਾਜਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਪਰ ਦੀ ਚਮੜੀ ਨੂੰ ਛਿੱਲ ਲਵੋ। ਹੁਣ ਗਾਜਰਾਂ ਨੂੰ ਪੀਸ ਲਵੋ ਅਤੇ ਇਸ ਨੂੰ ਇਕ ਵੱਡੇ ਕਟੋਰੇ ਵਿਚ ਪਾਉ। ਇਸ ਵਿਚ ਆਟਾ ਪਾ ਦਿਉ ਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾਉ।
ਹੁਣ ਇਸ ਵਿਚ ਮੰਗਰੇਲਾ, ਸੈਲਰੀ, ਕਟਿਆ ਧਨੀਆ, ਹਰੀ ਮਿਰਚ, ਜੀਰਾ ਪਾਊਡਰ, ਲਾਲ ਮਿਰਚ ਪਾਊਡਰ ਅਤੇ ਸਵਾਦ ਮੁਤਾਬਕ ਨਮਕ ਪਾਉ। ਹੁਣ ਥੋੜ੍ਹਾ ਜਿਹਾ ਪਾਣੀ ਪਾ ਕੇ ਆਟਾ ਮਿਲਾਉ ਅਤੇ ਆਟੇ ਨੂੰ ਨਰਮ ਆਟੇ ਵਿਚ ਗੁਨ੍ਹੋ। ਹੁਣ ਆਟੇ ਦੇ ਪੇੜੇ ਬਣਾਉ ਅਤੇ ਇਸ ਨੂੰ ਤਿਕੋਣੀ ਆਕਾਰ ਵਿਚ ਰੋਲ ਕਰੋ। ਇਸ ਨੂੰ ਗੈਸ ਚੁੱਲ੍ਹੇ ’ਤੇ ਰੱਖ ਕੇ ਤੇਲ ਲਗਾ ਕੇ ਪਕਾਉ। ਜਦੋਂ ਇਹ ਗੋਲਡਨ ਬਰਾਊਨ ਹੋ ਜਾਵੇ ਤਾਂ ਇਸ ਨੂੰ ਪਲੇਟ ਵਿਚ ਕੱਢ ਲਵੋ। ਤੁਹਾਡਾ ਗਾਜਰ ਦਾ ਪਰੌਂਠਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਅਪਣੇ ਬੱਚਿਆਂ ਨੂੰ ਖਵਾਉ।