ਘਰ ਵਿੱਚ ਅਸਾਨੀ ਨਾਲ ਬਣਾਉ ਬੱਚਿਆਂ ਦੀ ਮਨਪਸੰਦ ਸਟ੍ਰਾਬੇਰੀ ਚੀਆ ਪੁਡਿੰਗ

ਏਜੰਸੀ

ਜੀਵਨ ਜਾਚ, ਖਾਣ-ਪੀਣ

ਅਜੋਕੇ ਸਮੇਂ ਵਿੱਚ ਮਾਪੇ ਆਪਣੇ ਬੱਚਿਆਂ ਦੀ  ਸਿਹਤ ਪ੍ਰਤੀ ਬਹੁਤ ਸੁਚੇਤ ਹਨ।

file photo

 ਚੰਚੀਗੜ੍ਹ: ਅਜੋਕੇ ਸਮੇਂ ਵਿੱਚ ਮਾਪੇ ਆਪਣੇ ਬੱਚਿਆਂ ਦੀ  ਸਿਹਤ ਪ੍ਰਤੀ ਬਹੁਤ ਸੁਚੇਤ ਹਨ। ਕਿਉਂਕਿ ਬੱਚੇ ਘਰ ਵਿੱਚ ਬਣੀਆਂ ਰਿਸਪੀਆਂ ਨੂੰ ਪਸੰਦ ਨਹੀਂ ਕਰਦੇ ਉਹ ਬਾਹਰਲਾ ਖਾਣਾ ਪਸੰਦ ਕਰਦੇ ਹਨ। ਤੁਸੀਂ ਬੱਚਿਆਂ ਨੂੰ ਘਰ ਵਿੱਚ ਸਟ੍ਰਾਬੇਰੀ ਚੀਆ ਪੁਡਿੰਗ ਬਣਾ ਕੇ ਖ਼ੁਸ਼ ਕਰ ਸਕਦੇ ਹੋ ...ਆਉ ਜਾਣਦੇ ਹਾਂ ਇਸਨੂੰ ਬਣਾਉਣ ਦੀ ਤਰੀਕਾ

ਸਮੱਗਰੀ
ਦੁੱਧ - 250 ਮਿ.ਲੀ. (ਘੱਟ ਚਰਬੀ)
ਚੀਆ ਬੀਜ - 25 ਗ੍ਰਾਮ
ਸਟ੍ਰਾਬੇਰੀ - 200 ਗ੍ਰਾਮ
ਸਟਾਰ ਐਨਿਸ - 1

ਸਟ੍ਰਾਬੇਰੀ ਚੀਆ ਪੁਡਿੰਗ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਚੀਆ ਦੇ ਬੀਜ ਨੂੰ 2-3 ਘੰਟਿਆਂ ਲਈ ਪਾਣੀ ਵਿਚ ਭਿਓ ਕੇ ਰੱਖੋ
ਹੁਣ ਗੈਸ 'ਤੇ ਇਸ ਨੂੰ ਦੁੱਧ ਗਰਮ ਕਰਨ ਲਈ ਰੱਖੋ
 ਉਸ ਵਿੱਚ ਸਟਾਰ ਅਨੀਸ ਮਿਲਾਓ ਅਤੇ ਦੁੱਧ ਨੂੰ ਉਬਾਲੋ
ਚੀਆ ਦੇ ਬੀਜ ਪਾਓ ਅਤੇ ਇਸਨੂੰ ਉਬਲਣ ਦਿਓ।


ਹੁਣ ਇਸ ਨੂੰ ਠੰਡਾ ਹੋਣ ਲਈ ਇਕ ਪਾਸੇ ਰੱਖੋ।ਅੱਧੀਆਂ ਸਟ੍ਰਾਬੇਰੀਜ਼ ਦਾ ਪੇਸਟ ਬਣਾ ਲਉ
 ਬਾਕੀ ਸਟ੍ਰਾਬੇਰੀ ਨੂੰ ਚੀਆ ਦੇ ਮਿਸ਼ਰਣ ਵਿੱਚ ਸ਼ਾਮਲ ਕਰੋ ਅਤੇ ਇਸ ਨੂੰ ਠੰਡਾ ਹੋਣ ਦਿਓ।
ਹੁਣ ਇਕ ਗਲਾਸ ਵਿਚ ਸਟ੍ਰਾਬੇਰੀ ਪੇਸਟ ,ਸੀਆ ਦੇ ਬੀਜ ਪਾਓ ਅਤੇ ਤਾਜ਼ੇ ਸਟ੍ਰਾਬੇਰੀ ਨਾਲ ਗਾਰਨਿਸ਼ ਕਰੋ ਅਤੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਸਰਵ ਕਰੋ।
ਇਸ ਨੂੰ ਬੱਚਿਆਂ ਨਾਲ ਖਾਓ ਅਤੇ ਐਤਵਾਰ ਦਾ ਵਧੀਆ ਆਨੰਦ ਲਓ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।