Recipe: ਚਮਚਮ

ਏਜੰਸੀ

ਜੀਵਨ ਜਾਚ, ਖਾਣ-ਪੀਣ

ਚਮਚਮ ਬਣਾਉਣ ਦਾ ਢੰਗ

Chamcham Recipe

 

Chamcham Recipe: ਸਮੱਗਰੀ : 2 ਕੱਪ ਤਾਜ਼ਾ ਛੈਨਾ, 1 ਵੱਡਾ ਚਮਚ ਸੂਜੀ, 2 ਵੱਡੇ ਚਮਚ ਮੈਦਾ, 1 ਵੱਡਾ ਚਮਚ ਘਿਉ, 1/4 ਚਮਚ ਬੇਕਿੰਗ ਪਾਊਡਰ।

ਚਮਚਮ ਬਣਾਉਣ ਦਾ ਢੰਗ : ਸਭ ਤੋਂ ਪਹਿਲਾਂ ਛੈਨਾ ਨੂੰ ਬਿਲਕੁਲ ਬਰੀਕ ਕਰ ਲਉ। ਹੁਣ ਇਸ ਵਿਚ ਸੂਜੀ, ਮੈਦਾ, ਘਿਉ ਅਤੇ ਬੇਕਿੰਗ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ ਅਤੇ ਕੁੱਝ ਦੇਰ ਲਈ ਰੱਖੋ। ਹੁਣ ਇਸ ਮਿਸ਼ਰਣ ਨਾਲ ਚਮਚਮ ਬਣਾਉ। ਚਮਚਮ ਨੂੰ ਚਾਸ਼ਨੀ ਵਿਚ ਪਾ ਕੇ ਘੱਟ ਗੈਸ ਉਤੇ ਲਗਭਗ ਅੱਧੇ ਘੰਟੇ ਤਕ ਛੱਡ ਦਿਉ। ਚਮਚਮ ਪੱਕਦਾ ਰਹੇਗਾ ਅਤੇ ਚਾਸ਼ਨੀ ਵੀ ਥੋੜ੍ਹੀ ਗਾੜ੍ਹੀ ਹੋ ਜਾਵੇਗੀ। ਹੁਣ ਚਾਸ਼ਨੀ ਵਿਚੋਂ ਚਮਚਮ ਕੱਢ ਲਉ।

ਚਾਸ਼ਨੀ ਬਣਾਉਣ ਦਾ ਢੰਗ : ਚੀਨੀ ਅਤੇ ਪਾਣੀ ਨੂੰ ਇੱਕਠਾ ਮਿਲਾ ਕੇ ਗਰਮ ਹੋਣ ਲਈ ਰੱਖੋ। ਉਬਾਲਾ ਆਉਣ ਉਤੇ 1 ਚਮਚ ਦੁੱਧ ਪਾ ਕੇ ਕੁੱਝ ਦੇਰ ਉਬਾਲੋ।  ਦੁੱਧ ਪਾਉਣ ਨਾਲ ਚਾਸ਼ਨੀ ਉਤੇ ਚੀਨੀ ਦੀ ਗੰਦਗੀ ਤੈਰਨ ਲੱਗੇਗੀ। ਉਸ ਨੂੰ ਜਾਲੀਦਾਰ ਛਾਣਨੀ ਨਾਲ ਕੱਢ ਲਉ।ਤੁਹਾਡੇ ਚਮਚਮ ਬਣ ਕੇ ਤਿਆਰ ਹਨ। ਹੁਣ ਇਨ੍ਹਾਂ ਨੂੰ ਅਪਣੇ ਬੱਚਿਆਂ ਨੂੰ ਖਵਾਉ।