ਘਰ ਵਿਚ ਹੀ Aloo Bonda ਤਿਆਰ ਕਰਨ ਦਾ ਆਸਾਨ ਤਰੀਕਾ
ਅੱਜ ਅਸੀਂ ਤੁਹਾਨੂੰ ਵੇਸਣ ਅਤੇ ਆਲੂ ਨਾਲ ਬਣਨ ਵਾਲੀ ਇਕ ਖ਼ਾਸ ਰੈਸਿਪੀ ਦੱਸਣ ਜਾ ਰਹੇ ਹਾਂ।
ਚੰਡੀਗੜ੍ਹ: ਅੱਜ ਅਸੀਂ ਤੁਹਾਨੂੰ ਵੇਸਣ ਅਤੇ ਆਲੂ ਨਾਲ ਬਣਨ ਵਾਲੀ ਇਕ ਖ਼ਾਸ ਰੈਸਿਪੀ ਦੱਸਣ ਜਾ ਰਹੇ ਹਾਂ। ਤੁਸੀਂ ਅਕਸਰ ਆਲੂ ਬੋਂਡਾ ਦਾ ਸਵਾਦ ਲੈਣ ਲਈ ਹੋਟਲ ਵਿਚ ਜਾਂਦੇ ਹੋਵੋਗੇ ਪਰ ਇਸ ਰੈਸਿਪੀ ਦੀ ਮਦਦ ਨਾਲ ਤੁਸੀਂ ਘਰ ਵਿਚ ਹੀ ਆਲੂ ਬੋਂਡਾ ਤਿਆਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:
ਸਮੱਗਰੀ:
- ਵੇਸਣ- 200 ਗ੍ਰਾਮ
- ਅਜਵਾਇਣ- 1 ਚੱਮਚ
- ਹਲਦੀ- 1 / 2 ਚੱਮਚ
- ਲਾਲ ਮਿਰਚ ਪਾਊਡਰ- 1 ਚੱਮਚ
- ਸੁਆਦ ਅਨੁਸਾਰ ਨਮਕ
- ਲੋੜ ਅਨੁਸਾਰ ਪਾਣੀ
- ਤੇਲ- 40 ਮਿ.ਲੀ.
- ਜੀਰਾ- 1 ਚੱਮਚ
- ਪਿਆਜ਼- 80 ਗ੍ਰਾਮ
- ਅਦਰਕ- 1 / 2 ਚੱਮਚ
- ਲਸਣ- 1 / 2 ਚੱਮਚ
- ਹਰੀ ਮਿਰਚ- 1 / 2 ਚੱਮਚ
- ਹਲਦੀ- 1 / 2 ਚੱਮਚ
- ਲਾਲ ਮਿਰਚ- 1 / 2 ਚੱਮਚ
- ਗਰਮ ਮਸਾਲਾ- 1 / 2 ਚੱਮਚ
- ਜੀਰਾ ਪਾਊਡਰ- 1 ਚੱਮਚ
- ਧਨੀਆ ਪਾਊਡਰ - 1 ਚੱਮਚ
- ਆਲੂ- 200 ਗ੍ਰਾਮ
- ਕਸੂਰੀ ਮੇਥੀ- 1 ਚੱਮਚ
- ਲੋੜ ਅਨੁਸਾਰ ਪਾਣੀ
- ਸੁਆਦ ਅਨੁਸਾਰ ਨਮਕ
ਵਿਧੀ
1. ਇਕ ਕਟੋਰਾ ਲਓ, ਇਸ ਵਿਚ ਵੇਸਣ, ਅਜਵਾਇਣ, ਹਲਦੀ ਅਤੇ ਲਾਲ ਮਿਰਚ ਪਾਊਡਰ ਪਾਓ।
2. ਹੁਣ ਇਸ ਵਿਚ ਪਾਣੀ ਪਾਓ ਅਤੇ ਇਸ ਦਾ ਸੰਘਣਾ ਘੋਲ ਬਣਾਓ।
3. ਹੁਣ ਇਕ ਕੜਾਹੀ ਲਓ ਅਤੇ ਇਸ 'ਚ ਤੇਲ ਪਾਓ। ਪਿਆਜ਼ ਪਾਓ ਅਤੇ ਇਸ ਨੂੰ ਸੁਨਹਿਰੀ ਭੂਰਾ ਹੋਣ ਤੱਕ ਪਕਾਓ।
4. ਅਦਰਕ, ਲਸਣ, ਹਰੀ ਮਿਰਚ ਪਾਓ ਅਤੇ ਸਾਰੀ ਸਮੱਗਰੀ ਨੂੰ ਹਿਲਾਓ.
5. ਹਲਦੀ, ਲਾਲ ਮਿਰਚ ਪਾਊਡਰ, ਗਰਮ ਮਸਾਲਾ, ਜੀਰਾ ਪਾਊਡਰ ਅਤੇ ਧਨੀਆ ਪਾਊਡਰ ਪਾਓ।
ਹੁਣ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਤੇ ਇਸ ਵਿਚ ਪਾਣੀ ਪਾਓ।
6. ਮਸਾਲੇ ਵਿਚੋਂ ਤੇਲ ਛੱਡਣ ’ਤੇ ਉਬਾਲੇ ਹੋਏ ਆਲੂ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਮਸਾਲੇ ਉੱਤੇ ਕਸੂਰੀ ਮੇਥੀ ਛਿੜਕੋ।
7. ਹੁਣ ਮਿਸ਼ਰਣ ਨੂੰ ਇਕ ਕਟੋਰੇ ਵਿਚ ਪਾਓ ਅਤੇ ਇਸ ਨੂੰ ਠੰਡਾ ਹੋਣ ਦਿਓ।
8. ਇਸ ਮਸਾਲੇ ਦੀਆਂ ਗੋਲੀਆਂ ਬਣਾਓ।
9. ਇਹਨਾਂ ਗੋਲੀਆਂ ਨੂੰ ਪਹਿਲਾਂ ਤਿਆਰ ਕੀਤੇ ਗਏ ਘੋਲ ਵਿਚ ਪਾਓ।
10. ਇਕ ਪੈਨ ਲਓ ਅਤੇ ਇਸ 'ਚ ਤੇਲ ਪਾਓ। ਤੇਲ ਗਰਮ ਹੋਣ ਮਗਰੋਂ ਇਹਨਾਂ ਗੋਲੀਆਂ ਨੂੰ ਤਲ ਲਓ।
11. ਆਲੂ ਬੋਂਡਾ ਨੂੰ ਸੁਨਹਿਰੀ ਭੂਰੇ ਹੋਣ ਤੱਕ ਫਰਾਈ ਕਰੋ।
12. ਆਗੂ ਬੋਂਡਾ ਬਣ ਕੇ ਤਿਆਰ ਹੈ। ਹਰੀ ਚਟਨੀ ਤੇ ਚਾਹ ਨਾਲ ਇਸ ਦਾ ਆਨੰਦ ਲਓ।